ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਡੀ.ਜੀ.ਪੀ. ਦੀ ਨਿਯੁਕਤੀ ਨੂੰ ਰੱਖਿਆ ਬਰਕਰਾਰ

465
Share

ਚੰਡੀਗੜ੍ਹ, 6 ਨਵੰਬਰ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਬਰਕਰਾਰ ਰੱਖਿਆ ਹੈ। ਅਦਾਲਤ ਨੇ ਕੈੱਟ ਦੇ ਹੁਕਮਾਂ ਖ਼ਿਲਾਫ਼ ਪੰਜਾਬ ਰਾਜ ਨੂੰ ਅਪੀਲ ਕਰਨ ਦੀ ਵੀ ਆਗਿਆ ਦੇ ਦਿੱਤੀ ਹੈ। 17 ਜਨਵਰੀ ਨੂੰ ਕੈਟ ਨੇ ਸ਼੍ਰੀ ਗੁਪਤਾ ਦੀ ਰਾਜ ਪੁਲਿਸ ਮੁਖੀ ਵਜੋਂ ਨਿਯੁਕਤੀ ਰੱਦ ਕਰ ਦਿੱਤੀ ਸੀ, ਜੋ ਕਿ ਕਾਂਗਰਸ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਸੀ। ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਮੁਹੰਮਦ ਮੁਸਤਫਾ ਅਤੇ ਸਿਧਾਰਥ ਚਟੋਪਾਧਿਆਏ ਨੇ ਅਪੀਲ ਕੀਤੀ ਸੀ ਕਿ ਸ਼੍ਰੀ ਗੁਪਤਾ ਨੂੰ ਉਨ੍ਹਾਂ ਦੀ ਸੀਨੀਅਰਤਾ ਨੂੰ ਨਜ਼ਰਅੰਦਾਜ਼ ਕਰਦਿਆਂ ਡੀ.ਜੀ.ਪੀ. ਬਣਾਇਆ ਗਿਆ ਸੀ। ਮੁਸਤਫਾ 1985 ਬੈਚ ਦੇ ਅਧਿਕਾਰੀ ਹਨ, ਜਦੋਂ ਕਿ ਚਟੋਪਾਧਿਆਏ 1986 ਬੈਚ ਦੇ, ਦੂਜੇ ਪਾਸੇ ਸ਼੍ਰੀ ਗੁਪਤਾ 1987 ਬੈਚ ਦੇ ਅਧਿਕਾਰੀ ਹਨ।


Share