ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਸਿੱਖਸ ਫਾਰ ਜਸਟਿਸ ਤੇ ਗੁਰਪਤਵੰਤ ਪੰਨੂ ਖਿਲਾਫ ਕਾਰਵਾਈ ਲਈ ਜਨਹਿਤ ਅਰਜ਼ੀ ਦਾਖਲ

771
Share

ਚੰਡੀਗੜ੍ਹ, 29 ਜੂਨ (ਪੰਜਾਬ ਮੇਲ)- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਸਿੱਖਸ ਫਾਰ ਜਸਟਿਸ ਸੰਗਠਨ ਅਤੇ ਇਸ ਦੇ ਕਰਤਾ-ਧਰਤਾ ਗੁਰਪਤਵੰਤ ਪੰਨੂ ਦੇ ਖ਼ਿਲਾਫ਼ ਜਨਹਿਤ ਅਰਜ਼ੀ ਦਾਖਲ ਕਰ ਕੇ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਉਸ ਨੂੰ ਇਥੇ ਲਿਆਏ ਅਤੇ ਸਿੱਖਾਂ ਨੂੰ ਭੜਕਾਉਣ ਤੇ ਦੇਸ਼ਧਰੋਹ ਦਾ ਕੇਸ ਦਰਜ ਕੀਤਾ ਜਾਵੇ। ਹਾਈ ਕੋਰਟ ਦੀ ਰਜਿਸਟਰੀ ਵਿਚ ਇਹ ਅਰਜ਼ੀ ਸੁਣਵਾਈ ਦੇ ਲਈ ਮਨਜੂਰ ਹੋ ਗਈ ਹੈ।
ਇਸ ਸੰਬੰਧ ਵਿਚ ਵਕੀਲ ਬਿਕਰਮਜੀਤ ਬਾਜਵਾ ਨੇ ਅਰਜ਼ੀ ‘ਚ ਸਿੱਖਸ ਫਾਰ ਜਸਟਿਸ ਅਤੇ ਗੁਰਪਤਵੰਤ ਪੰਨੂ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਭਾਵੇਂ ਗੁਰਪਤਵੰਤ ਪੰਨੂ ਉੱਤੇ ਪੰਜਾਬ ਵਿਚ ਕੇਸ ਦਰਜ ਕੀਤੇ ਜਾ ਰਹੇ ਹਨ, ਪਰ ਸਿਰਫ ਕੇਸ ਦਰਜ ਕਰਨ ਨਾਲ ਕੁਝ ਨਹੀਂ ਹੋਵੇਗਾ, ਉਹ ਲਗਾਤਾਰ ਵਿਦੇਸ਼ਾਂ ਤੋਂ ਫੋਨ ‘ਤੇ ਖਾਲਿਸਤਾਨ ਸਮਰੱਥਕ ਹੋਣ ਦਾ ਦਾਅਵਾ ਕਰ ਕੇ ਲੋਕਾਂ ਨੂੰ, ਖਾਸਕਰ ਸਿੱਖਾਂ ਨੂੰ ਭਾਰਤ ਦੇ ਖਿਲਾਫ ਭੜਕਾ ਅਤੇ ਉਕਸਾ ਰਿਹਾ ਹੈ। ਇਸ ਅਰਜ਼ੀ ਦੇ ਨਾਲ ਗੁਰਪਤਵੰਤ ਪੰਨੂ ਵੱਲੋਂ ਕੀਤੀਆਂ ਗਈਆਂ ਕਾਲਸ ਦੀ ਰਿਕਾਡਿੰਗ ਵੀ ਅਟੈਚ ਕੀਤੀ ਗਈ ਹੈ। ਅੱਜ ਤੱਕ ਸਿੱਖਸ ਫਾਰ ਜਸਟਿਸ ਸੰਸਥਾ ਦੇ ਨਾਲ ਜੁੜੇ ਜਿਹੜੇ ਅੱਤਵਾਦੀਆਂ ਨੂੰ ਗ਼੍ਰਿਫ਼ਤਾਰ ਕੀਤਾ ਗਿਆ, ਇਸ ਅਰਜ਼ੀ ਵਿਚ ਉਨ੍ਹਾਂ ਦੀ ਜਾਣਕਾਰੀ ਵੀ ਦਿੱਤੀ ਗਈ ਹੈ।


Share