ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਕੁੰਡਲੀ ਧਰਨੇ ’ਤੇ ਕਾਫਲਿਆਂ ’ਚ ਪਹੁੰਚਣਾ ਜਾਰੀ

401
Share

ਨਵੀਂ ਦਿੱਲੀ, 14 ਫਰਵਰੀ (ਪੰਜਾਬ ਮੇਲ)- ਕੁੰਡਲੀ ਧਰਨੇ ’ਤੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਕਾਫਲਿਆਂ ਦੇ ਰੂਪ ’ਚ ਪਹੁੰਚਣਾ ਜਾਰੀ ਹੈ। ਖਾਸ ਤੌਰ ’ਤੇ ਹਰਿਆਣਾ ਦੀਆਂ ਵੱਖ-ਵੱਖ ਖਾਪਾਂ ਤੋਂ ਕਿਸਾਨ ਟ੍ਰੈਕਟਰ-ਟ੍ਰਾਲੀਆਂ ਵਿਚ ਕੁੰਡਲੀ ਧਰਨੇ ’ਤੇ ਪਹੁੰਚ ਰਹੇ ਹਨ। ਇੱਥੇ ਕਿਸਾਨ ਟ੍ਰਾਲੀਆਂ ਵਿਚ ਸਬਜ਼ੀਆਂ, ਦੁੱਧ ਤੇ ਲੱਸੀ ਲੈ ਕੇ ਪਹੁੰਚ ਰਹੇ ਹਨ, ਜੋ ਵੱਖ-ਵੱਖ ਲੰਗਰਾਂ ’ਤੇ ਵੰਡੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਹਾਲਤ ਵਿਚ ਲੰਗਰਾਂ ਵਿਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਰਾਸ਼ਨ, ਸਬਜ਼ੀ ਤੇ ਚੰਦਾ ਇਕੱਠਾ ਕਰਨ ਲਈ ਸੋਨੀਪਤ ਸਮੇਤ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਮੁਹਿੰਮ ਚਲਾਈ ਜਾ ਰਹੀ ਹੈ।

Share