ਪੰਜਾਬ ’ਚ 50 ਰੂਟਾਂ ’ਤੇ 20 ਮਈ ਤੋਂ ਸਰਕਾਰੀ ਬੱਸ ਸਰਵਿਸ ਹੋਵੇਗੀ ਸ਼ੁਰੂ

533
Share

ਚੰਡੀਗੜ੍ਹ, 19 ਮਈ (ਪੰਜਾਬ ਮੇਲ)- ਪੰਜਾਬ ’ਚ ਕਰੀਬ 50 ਰੂਟਾਂ ’ਤੇ 20 ਮਈ ਤੋਂ ਸਰਕਾਰੀ ਬੱਸ ਸਰਵਿਸ ਸ਼ੁਰੂ ਹੋਵੇਗੀ। ਪਹਿਲੇ ਪੜਾਅ ਹੇਠ ਇਨ੍ਹਾਂ ਰੂਟਾਂ ’ਤੇ ਅੱਧੇ ਘੰਟੇ ਦੇ ਵਕਫੇ ਮਗਰੋਂ ਜਨਤਕ ਬੱਸਾਂ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਅੰਤਰਰਾਜੀ ਬੱਸ ਸੇਵਾ ਸੂਬਿਆਂ ਦੀ ਆਪਸੀ ਰਜ਼ਾਮੰਦੀ ’ਤੇ ਨਿਰਭਰ ਕਰੇਗੀ।
ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਬੱਸ ਸੇਵਾ ਬਹਾਲ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਨੇ 20 ਮਈ ਤੋਂ ਬੱਸਾਂ ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਟਰਾਂਸਪੋਰਟ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਵੱਲੋਂ ਅਗਾਊਂ ਨੋਟੀਫਿਕੇਸ਼ਨ ਜਾਰੀ ਕੀਤਾ ਜਾ ਚੁੱਕਾ ਹੈ। ਪ੍ਰਾਈਵੇਟ ਟਰਾਂਸਪੋਰਟਾਂ ਨੂੰ ਹਾਲੇ ਬੱਸ ਸਰਵਿਸ ਲਈ ਹਰੀ ਝੰਡੀ ਨਹੀਂ ਦਿੱਤੀ ਗਈ ਹੈ।

ਇਨ੍ਹਾਂ ਰੂਟਾਂ ‘ਤੇ ਚੱਲ਼ਣਗੀਆਂ ਬੱਸਾਂ

ਚੰਡੀਗੜ੍ਹ-ਡੱਬਵਾਲੀ ਵਾਇਆ ਪਟਿਆਲਾ ਬਠਿੰਡਾ

ਚੰਡੀਗੜ੍ਹ-ਫਿਰੋਜ਼ਪੁਰ ਵਾਇਆ ਲੁਧਿਆਣਾ

ਚੰਡੀਗੜ੍ਹ-ਅੰਮ੍ਰਿਤਸਰ ਵਾਇਆ ਨਵਾਂ ਸ਼ਹਿਰ

ਚੰਡੀਗੜ੍ਹ-ਪਠਾਨਕੋਟ ਵਾਇਆ ਹੁਸ਼ਿਆਰਪੁਰ

ਚੰਡੀਗੜ੍ਹ-ਅੰਬਾਲਾ

ਚੰਡੀਗੜ੍ਹ-ਨੰਗਲ ਵਾਇਆ ਰੋਪੜ

ਬਠਿੰਡਾ-ਮੋਗਾ-ਹੁਸ਼ਿਆਰਪੁਰ

ਲੁਧਿਆਣਾ-ਮਾਲੇਰਕੋਟਲਾ-ਪਾਤੜਾਂ

ਅਬੋਹਰ-ਮੋਗਾ-ਮੁਕਤਸਰ-ਜਲੰਧਰ

ਪਟਿਆਲਾ-ਮਾਨਸਾ-ਮਲੋਟ

ਫਿਰੋਜ਼ਪੁਰ-ਅੰਮ੍ਰਿਤਸਰ-ਪਠਾਨਕੋਟ

ਜਲੰਧਰ-ਅੰਬਾਲਾ ਕੈਂਟ

ਬਠਿੰਡਾ-ਅੰਮ੍ਰਿਤਸਰ

ਜਲੰਧਰ-ਨੂਰਮਹਿਲ

ਅੰਮ੍ਰਿਤਸਰ-ਡੇਰਾ ਬਾਬਾ ਨਾਨਕ

ਹੁਸ਼ਿਆਰਪੁਰ-ਟਾਂਡਾ

ਜਗਰਾਓਂ-ਰਾਏਕੋਟ

ਮੁਕਤਸਰ-ਬਠਿੰਡਾ

ਫਿਰੋਜ਼ਪੁਰ-ਮੁਕਤਸਰ

ਬੁਢਲਾਡਾ-ਰਤੀਆ

ਫਿਰੋਜ਼ਪੁਰ-ਫਾਜ਼ਿਲਕਾ

ਫਰੀਦਕੋਟ-ਲੁਧਿਆਣਾ-ਚੰਡੀਗੜ੍ਹ

ਬਰਨਾਲਾ-ਸਿਰਸਾ
ਲੁਧਿਆਣਾ-ਜਲੰਧਰ-ਅੰਮ੍ਰਿਤਸਰ

ਗੋਇੰਦਵਾਲ ਸਾਹਿਬ-ਪੱਟੀ

ਹੁਸ਼ਿਆਰਪੁਰ-ਨੰਗਲ

ਅਬੋਹਰ-ਬਠਿੰਡਾ-ਸਰਦੂਲਗੜ੍ਹ

ਲੁਧਿਆਣਾ-ਸੁਲਤਾਨਪੁਰ

ਫਗਵਾੜਾ-ਨਕੋਦਰ


Share