ਪੰਜਾਬ ’ਚ 3 ਪੁਲਿਸ ਕਮਿਸ਼ਨਰ ਅਤੇ 5 ਐੱਸ.ਐੱਸ.ਪੀ. ਬਦਲੇ

217
Share

ਮਾਨਸਾ, 8 ਅਪ੍ਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਤਿੰਨ ਪੁਲਿਸ ਕਮਿਸ਼ਨਰ ਸਮੇਤ ਮਾਨਸਾ, ਫਾਜ਼ਿਲਕਾ, ਲੁਧਿਆਣਾ (ਦਿਹਾਤੀ), ਬਠਿੰਡਾ ਅਤੇ ਜਲੰਧਰ (ਦਿਹਾਤੀ) ਜ਼ਿਲ੍ਹਿਆਂ ਦੇ ਐੱਸ.ਐੱਸ.ਪੀ. ਬਦਲ ਦਿੱਤੇ ਹਨ। ਜਲੰਧਰ ਰੇਂਜ ਦੇ ਆਈ.ਜੀ. ਅਰੁਣ ਪਾਲ ਸਿੰਘ ਸੋਢੀ ਨੂੰ ਅੰਮਿ੍ਰਤਸਰ ਦਾ ਪੁਲਿਸ ਕਮਿਸ਼ਨ ਲਾਇਆ ਗਿਆ ਹੈ। ਇਸੇ ਤਰ੍ਹਾਂ ਪੰਜਾਬ ਹੈੱਡਕੁਆਰਟਰ ਚੰਡੀਗੜ੍ਹ ਦੇ ਆਈ.ਜੀ. ਕੌਸ਼ਤੁਭ ਸ਼ਰਮਾ ਨੂੰ ਲੁਧਿਆਣਾ ਦਾ ਪੁਲਿੀਸ ਕਮਿਸ਼ਨਰ ਅਤੇ ਡੀ.ਆਈ.ਜੀ. (ਐਡਮਿਨਿਸਟ੍ਰੇਸ਼ਨ) ਗੁਰਪ੍ਰੀਤ ਸਿੰਘ ਤੂਰ ਨੂੰ ਜਲੰਧਰ ਦਾ ਪੁਲਿਸ ਕਮਿਸ਼ਨਰ ਲਾਇਆ ਗਿਆ ਹੈ। ਉਹ ਸ਼੍ਰੀ ਨੌਨਿਹਾਲ ਸਿੰਘ ਦੀ ਥਾਂ ਤਾਇਨਾਤ ਕੀਤੇ ਗਏ ਹਨ।

Share