ਜਲੰਧਰ, 30 ਮਾਰਚ (ਪੰਜਾਬ ਮੇਲ)- ਦੁਨੀਆਭਰ ਦੇ ਤਮਾਮ ਦੇਸ਼ ਇਸ ਸਮੇਂ ਕੋਰੋਨਾਵਾਇਰਸ ਜਿਹੀ ਮਹਾਮਾਰੀ ਨਾਲ ਜੂਝ ਰਹੇ ਹਨ। ਪੰਜਾਬ ‘ਚ ਵੀ ਇਸ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਕਾਰਣ ਪੰਜਾਬ ਸਰਕਾਰ ਵੱਲੋਂ ਪਹਿਲਾ ਕਰਫਿਊ ਦੇ 31 ਮਾਰਚ ਤਕ ਦੇ ਹੁਕਮ ਦਿੱਤੇ ਗਏ ਸਨ ਜਿਸ ਨੂੰ ਵਧਾ ਕੇ ਹੁਣ 14 ਅਪ੍ਰੈਲ ਤਕ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਕੈਬਨਿਟ ਦੇ ਛੇ ਵੱਖ-ਵੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿਗ ਰਾਹੀਂ ਮੀਟਿੰਗ ਕਰਨ ਤੋਂ ਬਾਅਦ ਲਿਆ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਾਕਰ ਨੇ ਪਹਿਲਾਂ 31 ਮਾਰਚ ਤਕ ਪੂਰੇ ਪੰਜਾਬ ‘ਚ ਕਰਫਿਊ ਦੇ ਹੁਕਮ ਦਿੱਤੇ ਸਨ।