ਪੰਜਾਬ ‘ਚ 11 ਆਈਏਐੱਸ ਤੇ 19 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ

687
Share

ਚੰਡੀਗੜ੍ਹ, 22 ਮਈ (ਪੰਜਾਬ ਮੇਲ)-  ਪੰਜਾਬ ਸਰਕਾਰ ਨੇ ਵੀਰਵਾਰ ਦੇਰ ਰਾਤ 11 ਆਈਏਐੱਸ ਤੇ 19 ਪੀਸੀਐੱਸ ਅਧਿਕਾਰੀਆਂ ਦਾ ਤੁਰੰਤ ਤਬਾਦਲਾ ਤੇ ਨਿਯੁਕਤੀ ਦੇ ਹੁਕਮ ਜਾਰੀ ਕਰ ਦਿੱਤੇ ਸਰਕਾਰੀ ਬੁਲਾਰੇ ਅਨੁਸਾਰ ਆਈਏਐੱਸ ਅਧਿਕਾਰੀਆਂ ‘ਚ ਕੁਮਾਰ ਰਾਹੁਲ ਨੂੰ ਸਕੱਤਰ ਹੈਲਥ ਐਂਡ ਫੈਮਿਲੀ ਵੈਲਫੇਅਰ ਬਣਾਉਣ ਸਮੇਤ ਡਾਇਰੈਕਟਰ ਮਾਈਨਜ਼ ਐਂਡ ਜਿਓਲੌਜੀ ਤੇ ਪ੍ਰੋਜੈਕਟ, ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਤੇ ਮੈਨੇਜਿੰਗ ਡਾਇਰੈਕਟਰ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦਾ ਵਾਧੂ ਕਾਰਜਭਾਰ ਸੌਂਪਿਆ ਗਿਆ ਹੈ। ਰੂਹੀ ਦੁੱਗ ਨੂੰ ਵਧੀਕ ਸਕੱਤਰ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਦੇ ਨਾਲ ਹੀ ਅਡੀਸ਼ਲ ਚੀਫ ਐਡਮਿਨੀਸਟ੍ਰੇਟਰ ਪਾਲਿਸੀ ਪੁੱਡਾ ਮੁਹਾਲੀ ਦਾ ਵਾਧੂ ਜ਼ਿੰਮਾ ਸੌਂਪਿਆ ਗਿਆ ਹੈ। ਜਸਪ੍ਰੀਤ ਸਿੰਘ ਨੂੰ ਅਡੀਸ਼ਨਲ ਸਕੱਤਰ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਦੇ ਨਾਲ ਹੀ ਅਡੀਸ਼ਨ ਡਾਇਰੈਕਟਰ ਫੂਡ ਸਿਵਲ ਸਪਲਾਈਜ਼ ਐਂਡ ਕੰਜ਼ਿਊਮਰ ਅਫੇਅਰਜ਼ ਦਾ ਵਾਧੂ ਕਾਰਜਭਾਰ, ਪੱਲਵੀ ਨੂੰ ਏਡੀਸੀ (ਡਿਵੈਲਪਮੈਂਟ) ਤਰਨਤਾਰਨ, ਅਮਿਤ ਕੁਮਾਰ ਪੰਚਾਲ ਨੂੰ ਏਡੀਸੀ (ਜਨਰਲ) ਹੁਸ਼ਿਆਰਪੁਰ, ਆਦਿਤਿਆ ਦਚਲਵਾਲ ਨੂੰ ਏਡੀਸੀ (ਜਨਰਲ) ਬਰਨਾਲਾ, ਗੌਤਮ ਜੈਨ ਨੂੰ ਐੱਸਡੀਐੱਮ ਨਕੋਦਰ ਲਗਾਇਆ ਗਿਆ ਹੈ। ਚੰਦਰ ਗੇਂਦ ਨੂੰ ਸਕੱਤਰ ਪਸ਼ੂਪਾਲਣ ਤੇ ਡੇਅਰੀ ਵਿਕਾਸ ਤੇ ਮੱਛੀ ਪਾਲਣ, ਮਨਵੇਸ਼ ਸਿੰਘ ਸਿੱਧੂ ਨੂੰ ਸਕੱਤਰ ਮਾਲੀਆ ਤੇ ਪੁਨਰਵਾਸ, ਕਰਨੇਸ਼ ਸ਼ਰਮਾ ਨੂੰ ਸਪੈਸ਼ਲ ਸਕੱਤਰ ਜੰਗਲਾਤ ਤੇ ਜੰਗਲੀ ਜੀਵਾਂ ਦੇ ਨਾਲ ਹੀ ਸਪੈਸ਼ਲ ਸਕੱਤਰ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਤੇ ਸਕੱਤਰ ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟ੍ਰੀਅਲ ਟ੍ਰੇਨਿੰਗ ਦਾ ਵਾਧੂ ਕਾਰਜਭਾਰ ਹਰਪ੍ਰੀਤ ਸਿੰਘ ਸੂਡਾਨ ਨੂੰ ਡੀਜੀ ਇੰਪਲਾਈਮੈਂਟ ਜਨਰੇਸ਼ਨ ਐਂਡ ਟ੍ਰੇਨਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਪੀਸੀਐੱਸ ਅਧਿਕਾਰੀਆਂ ‘ਚ ਸੁਭਾਸ਼ ਚੰਦਰ, ਦਲਜੀਤ ਕੌਰ, ਜਸਪਾਲ ਸਿੰਘ ਗਿੱਲ, ਪੂਜਾ ਸਿਆਲ, ਹਰਜੋਤ ਕੌਰ, ਸੁਰਿੰਦਰ ਕੌਰ, ਬ੍ਰਿਜੇਂਦਰ ਸਿੰਘ, ਅਨੁਪ੍ਰਿਯਾ ਜੌਹਲ, ਉਦੈ ਦੀਪ ਸਿੰਘ ਸਿੱਧੂ, ਕਾਲਾਰਾਮ ਕੰਸਲ, ਸੁਭਾਸ਼ ਚੰਦਰ ਖਟਕ, ਮਨ ਕੰਵਲ ਸਿੰਘ ਚਾਹਲ, ਦੀਪਜੋਤ ਕੌਰ, ਸੂਬਾ ਸਿੰਘ, ਕੇਸ਼ਵ ਗੋਇਲ, ਖੁਸ਼ਦਿਲ ਸਿੰਘ, ਕਿਰਪਾਲ ਵੀਰ ਸਿੰਘ, ਹਰਪ੍ਰੀਤ ਸਿੰਘ ਅਟਵਾਲ ਅਤੇ ਗੁਰਵਿੰਦਰ ਸਿੰਘ ਜੌਹਲ ਦਾ ਤਬਾਦਲਾ ਕੀਤਾ ਗਿਆ ਹੈ।

Share