ਪੰਜਾਬ ’ਚ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ਚੋਣਾਂ ’ਚ ਕਾਂਗਰਸ ਦੀ ਧਮਾਕੇਦਾਰ ਜਿੱਤ

133
Share

-7 ਨਗਰ ਨਿਗਮਾਂ ਦੇ ਨਤੀਜਿਆਂ ’ਚ ਕਾਂਗਰਸ ਵੱਲੋਂ 6 ’ਤੇ ਕਬਜ਼ਾ
– ਡੇਰਾਬੱਸੀ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਦੀ 10 ਸਾਲ ਬਾਅਦ ਵਾਪਸੀ
-ਅਕਾਲੀ ਦਲ, ਆਪ ਤੇ ਭਾਜਪਾ ਪੱਲੇ ਪਈ ਨਮੋਸ਼ੀ
ਚੰਡੀਗੜ੍ਹ, 17 ਫਰਵਰੀ (ਪੰਜਾਬ ਮੇਲ)- ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਲਈ ਪਈਆਂ ਵੋਟਾਂ ਦੇ ਨਤੀਜਿਆ ’ਚ ਕਾਂਗਰਸ ਨੇ ਬਹੁਤੀ ਥਾਂ ਕਬਜ਼ਾ ਕਰ ਲਿਆ ਹੈ। 7 ਨਗਰ ਨਿਗਮਾਂ ਦੇ ਨਤੀਜਿਆਂ ’ਚ ਕਾਂਗਰਸ ਨੇ 6 ’ਤੇ ਕਬਜ਼ਾ ਕਰ ਲਿਆ ਹੈ। ਮੋਗਾ ਨਗਰ ਨਿਗਮ ਵਿੱਚ ਪਾਰਟੀ ਨੂੰ ਬਹੁਤ ਨਹੀਂ ਮਿਲਿਆ। ਮੁਹਾਲੀ ਨਗਰ ਨਿਗਮ ਦੇ ਨਤੀਜੇ ਵੀਰਵਾਰ ਨੂੰ ਐਲਾਨੇ ਜਾਣਗੇ। ਕਾਂਗਰਸ ਨੇ ਅਬੋਹਰ, ਕਪੂਰਥਲਾ, ਬਟਾਲਾ, ਬਠਿੰਡਾ, ਪਠਾਨਕੋਟ ਤੇ ਹੁਸ਼ਿਆਰਪੁਰ ’ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੈ। ਅਬੋਹਰ ਦੇ ਵਾਰਡ ਨੰਬਰ 1 ਤੋਂ 28 ਤੇ ਵਾਰਡ ਨੰਬਰ 35 ਤੋਂ 42 ਤੱਕ ਕਾਂਗਰਸ ਜੇਤੂ ਰਹੀ ਹੈ। ਨਗਰ ਪੰਚਾਇਤ ਅਰਨੀਵਾਲਾ ਤੋਂ ਵਾਰਡ ਨੰਬਰ 1 ਤੋਂ 5 ਤੇ ਵਾਰਡ ਨੰਬਰ 7 ਤੋਂ 11 ਤੱਕ ਕਾਂਗਰਸ ਅਤੇ ਵਾਰਡ ਨੰਬਰ 6 ਤੋ ਅਕਾਲੀ ਉਮੀਦਵਾਰ ਜੇਤੂ ਰਿਹਾ ਹੈ। ਨੰਗਲ ਦੇ 19 ਵਾਰਡਾਂ ਵਿਚੋਂ 15 ’ਤੇ ਕਾਂਗਰਸ, 2 ’ਤੇ ਭਾਜਪਾ ਅਤੇ 2 ’ਤੇ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਫਾਜ਼ਿਲਕਾ ’ਚ ਵਾਰਡ ਨੰਬਰ 2, 3, 4, 5, 7, 8, 9, 10 ਅਤੇ 11 ਤੋਂ ਕਾਂਗਰਸ ਉਮੀਦਵਾਰ ਜੇਤੂ ਰਹੇ, ਵਾਰਡ ਨੰਬਰ-1 ਤੋਂ ਆਮ ਅਤੇ ਵਾਰਡ ਨੰਬਰ 6 ਤੇ 12 ਤੋਂ ਭਾਜਪਾ ਉਮੀਦਵਾਰ ਜੇਤੂ ਰਹੇ ਹਨ। ਰਾਜਪੁਰਾ ਦੇ 31 ਵਾਰਡਾਂ ’ਚੋਂ 27 ’ਤੇ ਕਾਂਗਰਸ, 1 ’ਤੇ ਸ੍ਰੋਮਣੀ ਅਕਾਲੀ ਦਲ, 1 ’ਤੇ ਆਪ ਅਤੇ 2 ਵਾਰਡਾਂ ’ਚ ਭਾਜਪਾ ਦੇ ਉਮੀਦਵਾਰ ਜੇਤੂ ਰਹੇ ਹਨ। ਨਗਰ ਕੌਂਸਲ ਭਵਾਨੀਗੜ੍ਹ ਦੇ ਚੋਣ ਨਤੀਜੇ ਅਨੁਸਾਰ 15 ਵਿੱਚੋਂ 13 ’ਤੇ ਕਾਂਗਰਸ ਪਾਰਟੀ, 1 ਅਕਾਲੀ ਦਲ ਅਤੇ 1 ਆਜ਼ਾਦ ਉਮੀਦਵਾਰ ਜੇਤੂ ਰਿਹਾ।
ਰਮਦਾਸ : ਨਗਰ ਕੌਂਸਲ ਰਮਦਾਸ ਦੀਆਂ 11 ਸੀਟਾਂ ’ਚੋਂ ਕਾਂਗਰਸ ਨੇ 8 ਅਤੇ ਸ਼੍ਰੋਮਣੀ ਅਕਾਲੀ ਦਲ ਨੇ 3 ਉਪਰ ਜਿੱਤ ਹਾਸਲ ਕੀਤੀ ਹੈ। ਇਸ ਨਗਰ ਕੌਂਸਲ ’ਤੇ ਕਾਂਗਰਸ ਨੇ ਕਬਜ਼ਾ ਕਰ ਲਿਆ ਹੈ।
ਬਨੂੜ : ਬਨੂੜ ਦੀਆਂ 13 ਸੀਟਾਂ ’ਚੋਂ 12 ਸੀਟਾਂ ’ਤੇ ਕਾਂਗਰਸ ਜੇਤੂ, ਇੱਕ ਸੀਟ ਉੱਤੇ ਅਕਾਲੀ ਦਲ ਜਿੱਤਿਆ ਹੈ। ਚੋਣ ਕਮਿਸ਼ਨ ਨੇ ਸਾਰੀਆਂ ਸੀਟਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ।
ਜੰਡਿਆਲਾ ਗੁਰੂ : ਜੰਡਿਆਲਾ ਗੁਰੂ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ ਕਾਬਜ਼ ਹੁੰਦਿਆਂ 15 ਸੀਟਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ, ਜਦਕਿ ਅਕਾਲੀ ਦਲ ਦੇ ਤਿੰਨ, ਦੋ ਅਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ।
ਸਮਰਾਲਾ : ਸਮਰਾਲਾ ਨਗਰ ਕੌਂਸਲ ਚੋਣਾਂ ’ਚ ਕਾਂਗਰਸ ਨੇ ਬਾਜ਼ੀ ਮਾਰਦਿਆਂ 15 ਵਾਰਡਾਂ ’ਚੋਂ 10 ਉਪਰ ਜਿੱਤ ਹਾਸਲ ਕਰ ਲਈ ਹੈ, ਜਦਕਿ ਅਕਾਲੀ ਦਲ ਨੇ 5 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ।
ਮੁਕੇਰੀਆਂ : ਮੁਕੇਰੀਆਂ ਨਗਰ ਕੌਂਸਲ ਦੇ ਨਤੀਜਿਆਂ ’ਚ ਕੁਲ 15 ਵਾਰਡਾਂ ਵਿਚੋਂ 11 ਵਾਰਡਾਂ ’ਚ ਕਾਂਗਰਸ, 3 ਵਾਰਡਾਂ ਵਿਚ ਭਾਜਪਾ ਅਤੇ ਇਕ ਵਾਰਡ ’ਚ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਿਹਾ ਹੈ।¿;
ਚਮਕੌਰ ਸਾਹਿਬ : ਨਗਰ ਪੰਚਾਇਤ ਚਮਕੌਰ ਸਾਹਿਬ ਦੀਆਂ ਕੌਂਸਲ ਚੋਣਾਂ ’ਚ ਕਾਂਗਰਸੀ ਉਮੀਦਵਾਰ ਜੇਤੂ ਰਹੇ। ਚਮਕੌਰ ਸਾਹਿਬ ਦੇ 13 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 9 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ, ਜਦੋਂ ਕਿ ਅਮਨਦੀਪ ਸਿੰਘ ਮਾਂਗਟ ਧੜੇ ਦੇ 3 ਉਮੀਦਵਾਰ ਅਤੇ 1 ਆਜ਼ਾਦ ਉਮੀਦਵਾਰ ਜਿੱਤਿਆ।
ਲਹਿਰਾਗਾਗਾ : ਲਹਿਰਾਗਾਗਾ ਨਗਰ ਕੌਂਸਲ ਦੇ ਨਤੀਜਿਆਂ ’ਚ ਕਾਂਗਰਸ ਪਾਰਟੀ ਨੇ 15 ਵਾਰਡਾਂ ’ਚੋ 6 ਕਾਂਗਰਸੀ, ਲਹਿਰਾ ਵਿਕਾਸ ਮੰਚ ਦੇ ਪੰਜ ਅਤੇ ਚਾਰ ਆਜ਼ਾਦ ਉਮੀਦਵਾਰ ਜੇਤੂ ਰਹੇ । ਲਹਿਰਾ ਵਿਕਾਸ ਮੰਚ ਦੇ ਉਮੀਦਵਾਰ ਮੰਜੂ ਗੋਇਲ ਨੇ ਵਾਰਡ ਇੱਕ ,ਵਾਰਡ ਦੋ ’ਚੋਂ ਸੁਰਿੰਦਰ ਕੌਰ, ਵਾਰਡ ਤਿੰਨ ’ਚ ਗੋਰਵ ਗੋਇਲ, ਵਾਰਡ ਪੰਜ ਦੇ ਕਾਂਤਾ ਗੋਇਲ ਜੇਤੂ ਰਹੇ।
ਰਈਆ : ਨਗਰ ਪੰਚਾਇਤ ਰਈਆ ਦੀਆਂ 13 ਵਾਰਡਾਂ ’ਚ 12 ਵਿਚ ਕਾਂਗਰਸ ਪਾਰਟੀ ਅਤੇ 1 ’ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਜੇਤੂ ਰਹੇ। ਵਾਰਡ ਨੰਬਰ 2 ਦੀ ਚੋਣ ਵਿਚ ਦੋਵੇਂ ਉਮੀਦਵਾਰ ਬਰਾਬਰ ਵੋਟਾਂ ਰਹਿਣ ਕਾਰਨ ਫ਼ੈਸਲਾ ਟਾਈ ਤੇ ਕੀਤਾ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਜੇਤੂ ਰਹੇ।
ਮੰਡੀ ਗੋਬਿੰਦਗੜ੍ਹ : ਪੰਜਾਬ ਦੀ ਸਭ ਤੋਂ ਅਮੀਰ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੀ ਚੋਣ ਵਿਚ ਕਾਂਗਰਸ ਪਾਰਟੀ ਨੇ ਬਹੁਮਤ ਹਾਸਲ ਕੀਤਾ। ਕੁੱਲ 29 ਵਾਰਡਾਂ ਵਿਚੋਂ ਪਹਿਲਾਂ ਹੀ 2 ਵਾਰਡਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਬਿਨ੍ਹਾਂ ਮੁਕਾਬਲੇ ਜੇਤੂ ਐਲਾਨੇ ਗਏ। ਵੋਟਾਂ ਦੇ ਨਤੀਜਿਆਂ ਤੋਂ ਬਾਅਦ ਬਾਕੀ ਰਹਿੰਦੇ 27 ਵਾਰਡਾਂ ਵਿਚੋਂ ਕਾਂਗਰਸ ਪਾਰਟੀ ਦੇ 17, ਸ਼੍ਰੋਮਣੀ ਅਕਾਲੀ ਦਲ 4, ਆਮ ਆਦਮੀ ਪਾਰਟੀ 2 ਅਤੇ 4 ਆਜ਼ਾਦ ਉਮੀਦਵਾਰ ਜੇਤੂ ਰਹੇ।
ਪੱਟੀ : ਪੱਟੀ ਨਗਰ ਕੋਂਸਲ ਦੇ ਚੋਣ ਨਤੀਜਿਆਂ ਬਾਰੇ ਐੱਸ.ਡੀ.ਐੱਮ. ਪੱਟੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੱਟੀ ਸ਼ਹਿਰ ਦੀਆਂ 19 ਵਾਰਡਾਂ ਵਿਚੋਂ 14 ਵਾਰਡਾਂ ਤੇ ਹੋਈ ਵੋਟ ਪ੍ਰਕਿਰਿਆ ਦੇ ਨਤੀਜਿਆਂ ਅੰਦਰ ਦੋ ਸੀਟਾਂ ਤੇ ਆਮ ਆਦਮੀ ਪਾਰਟੀ ਅਤੇ ਦੋ ਵਾਰਡਾਂ ਤੇ ਅਕਾਲੀ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ ਹੈ। ਸ਼ਹਿਰ ਦੀਆਂ ਬਾਕੀ 15 ਵਾਰਡਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜੇਤੂ ਐਲਾਨਿਆਂ ਗਿਆ ਹੈ।
ਡੇਰਾਬੱਸੀ : ਡੇਰਾਬੱਸੀ ਕੌਂਸਲ ਚੋਣਾਂ ’ਚ ਕਾਂਗਰਸ ਪਾਰਟੀ ਨੇ ਦਸ ਸਾਲ ਬਾਅਦ ਵਾਪਸੀ ਕਰਦਿਆਂ ਕੌਂਸਲ ’ਤੇ ਕਬਜ਼ਾ ਜਮਾਇਆ ਹੈ। ਕਾਂਗਰਸ ਨੇ ਕੁੱਲ 19 ਵਾਰਡਾਂ ਵਿੱਚੋਂ 13 ਵਾਰਡਾਂ ’ਤੇ ਜਿੱਤ ਹਾਸਲ ਕੀਤੀ ਹੈ। ਇਸ ਤੋਂ ਇਲਾਵਾ ਲੰਘੇ ਦਸ ਸਾਲਾ ਤੋਂ ਕੌਂਸਲ ’ਤੇ ਰਾਜ ਕਰ ਰਹੀ ਅਕਾਲੀ ਦਲ ਨੂੰ ਤਿੰਨ ਵਾਰਡਾਂ ’ਤੇ ਜਿੱਤ ਹਾਸਲ ਹੋਈ ਹੈ। ਭਾਜਪਾ ਦੇ ਹਿੱਸੇ ਇਕ ਸੀਟ ਆਈ ਹੈ, ਜਦਕਿ ਦੋ ਆਜ਼ਾਦ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਕੌਂਸਲ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਕੌਂਸਲ ਦੇ ਦੋਵੇਂ ਸਾਬਕਾ ਪ੍ਰਧਾਨ ਭੁਪਿੰਦਰ ਸੈਣੀ ਅਤੇ ਹਰਜਿੰਦਰ ਸਿੰਘ ਰੰਗੀ ਆਪਣੇ ਆਪਣੇ ਵਾਰਡ ਤੋਂ ਹਾਰ ਗਏ ਹਨ, ਜਦਕਿ ਭਾਜਪਾ ਦਾ ਸੀਨੀਅਰ ਆਗੂ ਮੁਕੇਸ਼ ਗਾਂਧੀ ਆਪਣਾ ਨਿੱਜੀ ਵਾਰਡ ਬਚਾਉਣ ਵਿਚ ਸਫਲ ਰਹੇ ਹਨ। ਇਹ ਵਾਰਡ ਰਾਖਵਾਂ ਹੋਣ ਮਗਰੋਂ ਭਾਜਪਾ ਵੱਲੋਂ ਅਮਿਤ ਵਰਮਾ ਖੜ੍ਹਾ ਕੀਤਾ ਸੀ।
ਇਥੋਂ ਦੀ ਨਗਰ ਕੌਂਸਲ ਚੋਣਾਂ ’ਚ ਕੁੱਲ 21 ਸੀਟਾਂ ਵਿਚੋਂ ਕਾਂਗਰਸ 17 ਨੂੰ, ਅਕਾਲੀ ਦਲ ਨੂੰ 2 ਤੇ 2 ਸੀਟਾਂ ਆਜ਼ਾਦ ਊਮੀਦਵਾਰਾਂ ਨੂੰ ਮਿਲੀਆਂ।

Share