ਪੰਜਾਬ ’ਚ ਗੈਰਕਾਨੂੰਨੀ ਮਾਈਨਿੰਗ ਜਾਰੀ, ਰੇਤ ਦੀ ਟਰਾਲੀ 4 ਤੋਂ ਵੱਧ ਕੇ 9 ਹਜ਼ਾਰ ਰੁਪਏ ਦੀ ਹੋਈ: ਸਿੱਧੂ

147
Share

ਚੰਡੀਗੜ੍ਹ, 8 ਅਪ੍ਰੈਲ (ਪੰਜਾਬ ਮੇਲ)- ਪੰਜਾਬ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਵਿਅੰਗ ਕਰਦਿਆਂ ਕਿਹਾ ਕਿ ਸਰਕਾਰ ਦੇ ਸਸਤਾ ਰੇਤਾ-ਬੇਜਰੀ ਮੁਹੱਈਆ ਕਰਵਾਉਣ ਦੇ ਵਾਅਦੇ ਦਾ ਕੀ ਹੋਇਆ। ਸ੍ਰੀ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ਮਹੀਨਾ ਪਹਿਲਾਂ ਰੇਤੇ ਦੀ ਟਰਾਲੀ 4000 ਰੁਪਏ ਸੀ ਤੇ ਇਹ ਹੁਣ 9000 ਰੁਪਏ ਹੈ। ਇਹ ‘ਆਮ ਆਦਮੀ’ ਦੀ ਪਹੁੰਚ ਤੋਂ ਬਾਹਰ ਹੈ, ਇਸ ਲਈ ਉਸਾਰੀਆਂ ਰੁਕ ਗਈਆਂ ਹਨ। ਟਵਿੱਟਰ ‘ਤੇ ਗੈਰ-ਕਾਨੂੰਨੀ ਮਾਈਨਿੰਗ ਦੀ ਵੀਡੀਓ ਸਾਂਝਾ ਕਰਦੇ ਹੋਏ ਸ੍ਰੀ ਸਿੱਧੂ ਨੇ ਲਿਖਿਆ, ‘ਗੈਰ-ਕਾਨੂੰਨੀ ਮਾਈਨਿੰਗ ਜਾਰੀ ਹੈ। ਸਰਕਾਰ ਕੀ ਕਰ ਰਹੀ ਹੈ?’


Share