ਪੰਜਾਬ ‘ਚ ਕੋਰੋਨਾ ਬਲਾਸਟ : ਨਵਾਂਸ਼ਹਿਰ ‘ਚ ਇਕੱਠੇ 57 ਕੇਸ ਪਾਜ਼ੇਟਿਵ

683
Share

ਨਵਾਂਸ਼ਹਿਰ, 3 ਮਈ (ਪੰਜਾਬ ਮੇਲ)-ਪੰਜਾਬ ‘ਚ ਕੋਰੋਨਾ ਦੇ ਵੱਧਦੇ ਕਹਿਰ ਦੌਰਾਨ ਨਵਾਂਸ਼ਹਿਰ ‘ਚ ਅੱਜ ਕੋਰੋਨਾ ਦਾ ਬਲਾਸਟ ਹੋ ਗਿਆ। ਨਵਾਂਸ਼ਹਿਰ ‘ਚ ਸਵੇਰੇ ਇਕੱਠੇ 57 ਪਾਜ਼ੇਟਿਵ ਕੇਸ ਪਾਏ ਗਏ ਹਨ। ਇਨ੍ਹਾਂ ਦੀ ਪੁਸ਼ਟੀ ਸਿਵਲ ਸਰਜਨ ਰਾਜਿੰਦਰ ਪ੍ਰਸਾਦ ਭਾਟੀਆ ਨੇ ਕੀਤੀ ਹੈ। ਕੋਰੋਨਾ ਤੋਂ ਪੀੜਤ ਨਵੇਂ 57 ਮਾਮਲਿਆਂ ਨੇ ਜ਼ਿਲਾ ਵਾਸੀਆਂ ਨੂੰ ਇਕ ਤਰ੍ਹਾਂ ਨਾਲ ਕੰਬਣੀ ਛੇੜ ਦਿੱਤੀ ਹੈ। ਇਥੇ ਦੱਸ ਦੇਈਏ ਕਿ ਰਾਤ ਨੂੰ 5 ਕੇਸ ਪਾਜ਼ੇਟਿਵ ਪਾਏ ਸਨ ਜੋਕਿ ਸਾਰੇ ਸ਼ਰਧਾਲੂ ਦੱਸੇ ਜਾ ਰਹੇ ਹਨ। ਰਾਜਿੰਦਰ ਪ੍ਰਸਾਦ ਨੇ ਦੱਸਿਆ ਕਿ 130 ਸੈਂਪਲਾਂ ਦੀ ਰਿਪੋਰਟ ਭੇਜੀ ਗਈ ਸੀ, ਜਿਨ੍ਹਾਂ ‘ਚੋਂ 122 ਦੀ ਰਿਪਰੋਟ ਮਿਲੀ ਹੈ। ਇਨ੍ਹਾਂ ‘ਚੋਂ 5 ਰਾਤ ਨੂੰ ਪਾਜ਼ੇਟਿਵ ਪਾਏ ਗਏ ਸਨ ਜਦਕਿ 57 ਕੇਸ ਹੁਣ ਪਾਜ਼ੇਟਿਵ ਪਾਏ ਗਏ ਹਨ। ਇਥੇ ਦੱਸਣਯੋਗ ਹੈ ਰਾਤ ਦੇ ਕੇਸ ਅਤੇ ਹੁਣ ਦੇ ਮਿਲੇ ਕੇਸਾਂ ਨੂੰ ਮਿਲਾ ਕੇ 62 ਸ਼ਰਧਾਲੂ ਪਾਜ਼ੇਟਿਵ ਪਾਏ ਗਏ ਹਨ ਜਦਕਿ 4 ਪਹਿਲਾਂ ਵੀ ਐਕਟਿਵ ਹਨ ਅਤੇ 18 ਠੀਕ ਹੋ ਚੁੱਕੇ ਹਨ ਜਦਕਿ ਇਕ ਦੀ ਮੌਤ ਵੀ ਹੋ ਚੁੱਕੀ ਹੈ। ਹੁਣ ਤੱਕ ਨਵਾਂਸ਼ਹਿਰ ‘ਚ ਕੁੱਲ 85 ਕੇਸ ਪਾਜ਼ੀਟਿਵ ਪਾਏ ਹਨ।


Share