ਪੰਜਾਬ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਹੋਈ 59

375
Share

ਨਿਰਮਲ ਸਿੰਘ ਖਾਲਸਾ ਦੀ ਧੀ ਵੀ ਕੋਰੋਨਾ ਪਾਜ਼ਿਟਿਵ

ਚੰਡੀਗੜ੍ਹ, 4 ਅਪ੍ਰੈਲ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 59 ਹੋ ਗਈ ਹੈ। ਕੋਰੋਨਾ ਕਾਰਨ ਜਾਨ ਗਵਾਉਣ ਵਾਲੇ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਬੇਟੀ ਜਸਕੀਰਤ ਕੌਰ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਹੈ। ਉਹ ਜਲੰਧਰ ਦੇ ਸਿਵਲ ਹਸਪਤਾਲ ‘ਚ ਦਾਖਿਲ ਹਨ।

ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਚਾਚੀ ਤੇ ਕੀਰਤਨੀ ਜੱਥੇ ਦੇ ਸਾਥੀ ਵੀ ਪਾਜ਼ਿ ਟਿਵ ਪਾਏ ਗਏ। ਉੱਧਰ ਫਰੀਦਕੋਟ ਤੋਂ ਵੀ ਕੋਰੋਨਾ ਦਾ ਪਹਿਲਾ ਪਾਜ਼ਿਟਿਵ ਕੇਸ ਸਾਹਮਣੇ ਆਇਆ ਹੈ। ਕੋਰੋਨਾ ਪਾਜ਼ਿਟਿਵ ਪਾਏ ਗਏ ਆਨੰਦ ਗੋਅਲ ਨਾਂ ਦੇ ਇਸ ਵਿਅਕਤੀ ਦੀ ਉਮਰ 35 ਸਾਲ ਹੈ। ਇਸ ਬਾਰੇ ਪਤਾ ਚੱਲਦਿਆਂ ਡੀਸੀ ਫਰੀਦਕੋਟ ਵਲੋਂ ਅੱਜ ਸਵੇਰੇ 6 ਵਜੇ ਇਲਾਕੇ ਦਾ ਜਾਇਜ਼ਾ ਲਿਆ ਗਿਆ।

ਇਸ ਤੋਂ ਇਲਾਵਾ ਦਿੱਲੀ ਜਾਣ ਵਾਲੇ ਤਬਲੀਗੀ ਜਮਾਤ ਦੇ 3 ਲੋਕ ਕੋਰੋਨਾ ਨਾਲ ਸੰਕਰਮਿਤ ਪਾਏ ਗਏ। ਇਨ੍ਹਾਂ ਦੇ ਸੰਪਰਕ ‘ਚ 17 ਲੋਕ ਪਾਏ ਗਏ ਹਨ। ਇਹ ਨਿਜ਼ਾਮੂਦੀਨ ‘ਚ ਸ਼ਾਮਿਲ ਹੋਣ ਲਈ 19 ਮਾਰਚ ਨੂੰ ਦਿੱਲੀ ਗਏ ਸੀ। ਤਬਲੀਗੀ ਜਮਾਤ ‘ਚ ਸ਼ਾਮਿਲ ਹੋਣ ਵਾਲੇ 10 ਵਿਅਕਤੀਆਂ ‘ਚੋਂ 6 ਟੈਸਟ ਨੈਗੇਟਿਵ, 3 ਪਾਜ਼ਿਟਿਵ ਹਨ,  2 ਦੀ ਰਿਪੋਰਟ ਦੋਬਾਰਾ ਟੈਸਟ ਲਈ ਭੇਜੀ ਗਈ ਹੈ। ਇਨ੍ਹਾਂ ‘ਚ 11 ਵਿਅਕਤੀ ਸਥਾਨਕ ਮੌਲਵੀ ਹੈ।


Share