ਪੰਜਾਬ ’ਚ ਕਾਂਗਰਸ ਦੀ ਥਾਂ ਬਾਦਲਾਂ ਦੀ ਸਰਕਾਰ: ਨਵਜੋਤ ਸਿੱਧੂ ਨੇ ਮੁੱਖ ਮੰਤਰੀ ਨੂੰ ਮੁੜ ਘੇਰਿਆ

110
Share

ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਐਤਵਾਰ ਨੂੰ ਮੁੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੂੰ ਘੇਰਾ ਪਾਉਂਦਿਆਂ ਕਿਹਾ ਕਿ ਉਹ ਬਾਦਲਾਂ ਦੀ ਢਾਲ ਬਣੇ ਹੋਏ ਹਨ ਤੇ ਮਾਫੀਆ ਰਾਜ ਨੂੰ ਉਤਸ਼ਾਹਤ ਕਰ ਰਹੇ ਹਨ। ਸਿੱਧੂ ਨੇ ਟਵੀਟ ਕੀਤਾ: ‘‘ਵਿਧਾਇਕ ਇਸ ਗੱਲ ’ਤੇ ਸਹਿਮਤ ਹਨ ਕਿ ਪੰਜਾਬ ’ਚ ਕਾਂਗਰਸ ਦੀ ਥਾਂ ਬਾਦਲਾਂ ਦੀ ਸਰਕਾਰ ਹੈ। ਸਾਡੀ ਪਾਰਟੀ ਦੇ ਵਿਧਾਇਕਾਂ ਤੇ ਵਰਕਰਾਂ ਦੀ ਥਾਂ ਪੁਲਿਸ ਤੇ ਅਫਸਰਸ਼ਾਹੀ ਬਾਦਲ ਪਰਿਵਾਰ ਦੇ ਕਹੇ ਮੁਤਾਬਕ ਚਲਦੀ ਹੈ। ਰਾਜ ਦੀ ਸਰਕਾਰ ਲੋਕਾਂ ਦੀ ਭਲਾਈ ਕਰਨ ਦੀ ਥਾਂ ਮਾਫੀਆ ਰਾਜ ਦੇ ਅਧੀਨ ਹੈ।’’

Share