ਪੰਜਾਬ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਲਾਗੂ ਕਰਨ ਵਾਲੇ 26 ਸੂਬਿਆਂ ‘ਚ ਹੋਇਆ ਸ਼ਾਮਲ

594

ਅੰਮ੍ਰਿਤਸਰ, 12 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਸਕੀਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਇਹ ਸਕੀਮ ਜਿੱਥੇ ਭਾਰਤ ਦੇ ਕਰੀਬ 26 ਸੂਬਿਆਂ ਜਿਸ ‘ਚ ਆਂਦਰਾ ਪ੍ਰਦੇਸ਼, ਹਰਿਆਣਾ, ਕਲਕੱਤਾ, ਮਹਾਰਾਸ਼ਟਰ, ਓਡੀਸ਼ਾ, ਸਿੱਕਮ, ਮਿਜ਼ੋਰਮ, ਤੇਲੂਗਾਨਾ, ਕੇਰਲਾ, ਪੰਜਾਬ, ਬਿਹਾਰ, ਗੋਆ, ਹਿਮਾਚਲ ਪ੍ਰਦੇਸ਼, ਦਾਦਰਾ ਅਤੇ ਨਗਰ ਹਵੇਲੀ ਅਤੇ ਦਮਨ ਅਤੇ ਦੀਓ, ਗੁਜਰਾਤ, ਉੱਤਰ ਪ੍ਰਦੇਸ਼, ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ, ਤ੍ਰਿਪੁਰਾ ਆਦਿ ਪ੍ਰਦੇਸ਼ਾ ਅੰਦਰ 1 ਸਤੰਬਰ ਤੋਂ ਲਾਗੂ ਹੋ ਚੁੱਕੀ ਹੈ। ਇਸ ਦੌਰਾਨ ਨੈਸ਼ਨਲ ਫੂਡ ਸਕਿਓਰਟੀਨ ਐਕਟ 2013 ਅਧੀਨ ਭਾਰਤ ਅੰਦਰ ਬਣੇ 82 ਕਰੋੜ ਕਾਰਡ ਧਾਰਕਾਂ ਨੂੰ ਬਾਇਓਮੀਟਰਕ ਮਸ਼ੀਨ ਰਾਹੀਂ ਇਸ ਸਕੀਮ ਦਾ ਵੱਡਾ ਲਾਭ ਮਿਲਣ ਜਾ ਰਿਹਾ ਹੈ, ਜੋ ਕਿ ਜਨਤਕ ਵੰਡ ਪ੍ਰਣਾਲੀ ਅਧੀਨ ਪੀ.ਡੀ.ਐੱਸ. ਰਾਹੀਂ ਕੰਮ ਕਰ ਰਹੇ ਦੇਸ਼ ਦੇ ਕਰੀਬ 6 ਲੱਖ ਡੀਪੂ ਹੋਲਡਰਾਂ ‘ਚੋਂ ਕਿਸੇ ਵੀ ਕੋਲੋ ਦੇਸ਼ ਦੇ ਕਿਸੇ ਵੀ ਹਿੱਸੇ ‘ਚ ਆਪਣਾ ਸਸਤਾ ਅਨਾਜ਼ ਪ੍ਰਾਪਤ ਕਰ ਸਕਣਗੇ, ਉਥੇ ਹੀ ਪੰਜਾਬ ਅੰਦਰ ਵੀ ‘ਇਕ ਦੇਸ਼ ਇਕ ਰਾਸ਼ਨ’ ਕਾਰਡ ਲਾਗੂ ਹੋ ਚੁੱਕਿਆ ਹੈ। ਇਸ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਲੋਂ ਸਮਾਰਟ ਰਾਸ਼ਨ ਕਾਰਡ ਸਮੇਤ ‘ਇਕ ਦੇਸ਼, ਇਕ ਰਾਸ਼ਨ ਕਾਰਡ’ ਦਾ ਉਦਘਾਟਨ ਕੀਤਾ ਜਾ ਰਿਹਾ ਹੈ।