ਪੰਜਾਬ ਆਪਣੇ ਦਮ ‘ਤੇ ਦੇਵੇ ਐਮ.ਐਸ.ਪੀ- ਮੀਤ ਹੇਅਰ

366
Share

ਚੰਡੀਗੜ੍ਹ, 21 ਅਕਤੂਬਰ (ਪੰਜਾਬ ਮੇਲ)- ‘ਆਪ’ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਖੇਤੀ ਬਿੱਲਾਂ ਬਾਰੇ ਬੋਲਦਿਆਂ ਕਿਹਾ ਕਿ ਭਵਿੱਖ ਦੇ ਤੌਖਲਿਆਂ ਦੇ ਮੱਦੇਨਜ਼ਰ ਪੰਜਾਬ ਦੀ ਕਮਾਈ ‘ਚ ਵਾਧਾ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ ਆਪਣੇ ਦਮ ‘ਤੇ ਐਮ.ਐਸ.ਪੀ ਉੱਤੇ ਯਕੀਨੀ ਖ਼ਰੀਦ ਕਰਨ ਦੇ ਸਮਰੱਥ ਹੋ ਸਕੇ। ਇਸ ਲਈ ਮਾਫ਼ੀਆ ਖ਼ਤਮ ਕਰਨਾ ਪਵੇਗਾ।
ਮੀਤ ਹੇਅਰ ਨੇ ਕਿਹਾ ਕਿ ਜੇਕਰ ਸਹੀ ਨੀਤੀ ਅਤੇ ਨੀਅਤ ਨਾਲ ਤਾਮਿਲਨਾਡੂ ਅਕਸਾਇਜ ‘ਚੋਂ 32000 ਕਰੋੜ ਰੁਪਏ ਦੀ ਕਮਾਈ ਕਰ ਸਕਦਾ ਹੈ ਅਤੇ ਤੇਲੰਗਾਨਾ ਮਾਈਨਿੰਗ 400 ਕਰੋੜ ਤੋਂ 4000 ਕਰੋੜ ਦੀ ਕਮਾਈ ਵਧਾ ਸਕਦਾ ਹੈ ਤਾਂ ਪੰਜਾਬ ਕਿਉਂ ਨਹੀਂ? ਮੀਤ ਹੇਅਰ ਨੇ ਕਿਹਾ ਕਿ ਪੰਜਾਬ ਅੰਦਰ ਪਹਿਲਾਂ ਹੀ ਨਿੱਜੀ ਕਾਰਪੋਰੇਟ ਘਰਾਣੇ ਸਰਕਾਰੀ ਸਰੋਤਾਂ ਨੂੰ ਬਰਬਾਦ ਕਰਦੇ ਆ ਰਹੇ ਹਨ, ਫ਼ਰਕ ਸਿਰਫ਼ ਐਨਾ ਹੈ ਕਿ ਅੰਬਾਨੀ-ਅਡਾਨੀ ਕੋਟ ਪੈਂਟ ਪਾ ਕੇ ਅਤੇ ਇਹ ਨੀਲੀਆਂ ਪੱਗਾਂ ਬੰਨ੍ਹ ਕੇ ਪੰਜਾਬ ਨੂੰ ਲੁੱਟਦੇ ਰਹੇ ਹਨ।


Share