ਪੰਜਾਬ ਅੰਦਰ ਮਈ ਮਹੀਨੇ ‘ਚ ਮੌਸਮ ਦਾ ਬਦਲਿਆ ਮਿਜ਼ਾਜ

765
Share

-ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਪਈ ਘੱਟ ਗਰਮੀ
ਲੁਧਿਆਣਾ, 20 ਮਈ (ਪੰਜਾਬ ਮੇਲ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਜਿੱਥੇ ਹੋਰ ਕਈ ਪੱਖਾਂ ਤੋਂ ਤਬਦੀਲੀ ਦੇਖਣ ਨੂੰ ਮਿਲੀ ਹੈ, ਉੱਥੇ ਮਈ ਮਹੀਨੇ ‘ਚ ਮੌਸਮ ਦਾ ਮਿਜ਼ਾਜ ਵੀ ਬਦਲ ਗਿਆ ਹੈ। ਮੌਸਮ ਵਿਗਿਆਨੀਆਂ ਅਨੁਸਾਰ ਕੋਰੋਨਾ ਮਹਾਂਮਾਰੀ ਨੇ ਮੌਸਮ ‘ਚ ਇੰਨੀ ਵੱਡੀ ਤਬਦੀਲੀ ਕਰਵਾ ਦਿੱਤੀ ਹੈ ਕਿ ਮਈ ਮਹੀਨੇ ਜੋ ਗਰਮੀ ਪੈਂਦੀ ਸੀ, ਉਹ ਇਸ ਵਾਰ ਨਹੀਂ ਪਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਅਨੁਸਾਰ ਮਈ ਮਹੀਨੇ ‘ਚ ਜ਼ਿਆਦਾਤਰ ਪਾਰਾ 36-37 ਡਿਗਰੀ ਦੇ ਦਰਮਿਆਨ ਰਹਿੰਦਾ ਹੈ ਅਤੇ ਬਾਰਿਸ਼ ਵੀ 20 ਮਿਲੀ ਮੀਟਰ ਤੱਕ ਹੀ ਰਹਿੰਦੀ ਹੈ, ਪਰ ਇਸ ਵਾਰ 33 ਮਿਲੀ ਮੀਟਰ ਬਾਰਿਸ਼ ਮਈ ਮਹੀਨੇ ‘ਚ ਹੁਣ ਤੱਕ ਪੈ ਚੁੱਕੀ ਹੈ ਅਤੇ ਤਾਪਮਾਨ ਵੀ 32-35 ਡਿਗਰੀ ਸੈਲਸੀਅਸ ਦੇ ਦਰਮਿਆਨ ਹੀ ਰਿਹਾ। ਮਈ 2018 ‘ਚ ਵੀ ਤਾਪਮਾਨ 44-21 ਡਿਗਰੀ ਸੈਲਸੀਅਸ ਰਿਹਾ। 2018 ਤੇ 2019 ਦੇ ਮੁਕਾਬਲੇ ਮਈ 2020 ‘ਚ ਹੁਣ ਤੱਕ ਵੱਧ ਮੀਂਹ ਪਿਆ, ਜਿਸ ਕਰ ਕੇ ਪਿਛਲੇ ਦੋ ਸਾਲਾਂ ਦੇ ਮੁਕਾਬਲੇ ਇਸ ਵਾਰ ਗਰਮੀ ਘੱਟ ਪਈ ਹੈ।


Share