ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸਵ. ਹਰਭਜਨ ਸਿੰਘ ਬੈਂਸ ਨੂੰ ਸ਼ਰਧਾਂਜਲੀ ਦੇਣ ਲਈ ਕਵੀ ਦਰਬਾਰ ਤੇ ਸਾਹਿਤਕ ਸਮਾਗਮ

724
ਰਾਗ ਵਿਦਿਆ ਦੇ ਮਾਹਰ, ਸੰਗੀਤਕਾਰ ਸ. ਹਰਭਜਨ ਸਿੰਘ ਬੈਂਸ ਨੂੰ ਵੀਡੀਓ ਕਾਨਫਰੰਸ ਰਾਹੀਂ ਸ਼ਰਧਾਂਜਲੀ ਦਿੰਦੇ ਹੋਏ ਅਤੇ ਕਵਿਤਾਵਾਂ ਰਾਹੀਂ ਹਾਜ਼ਰੀ ਲਗਾਉਂਦੇ ਹੋਏ ਪ੍ਰਸਿੱਧ ਸਾਹਿਤਕਾਰ ਤੇ ਲਿਖਾਰੀ ਸੁਰਜੀਤ ਪਾਤਰ, ਡਾ. ਗੁਰਭਜਨ ਸਿੰਘ ਗਿੱਲ, ਹਰਦਿਆਲ ਸਿੰਘ ਚੀਮਾ, ਸੁਖੀ ਬਾਠ ਅਤੇ ਅਵਤਾਰ ਸਿੰਘ ਆਦਮਪੁਰੀ ਸਮੇਤ ਅਹਿਮ ਸ਼ਖਸੀਅਤਾਂ ਦਿਖਾਈ ਦੇ ਰਹੀਆਂ ਹਨ।
Share

ਸਿਆਟਲ, 5 ਅਗਸਤ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਸਿਆਟਲ ਦੀ ਜਾਣੀ-ਪਛਾਣੀ ਤੇ ਸਭਾ ਦੇ ਮੋਢੀ, ਗਜ਼ਲਕਾਰ, ਵਿਦਵਾਨ, ਵਿਲੱਖਣ ਨਾਂ ਵਾਲੀਆਂ ਕਈ ਕਿਤਾਬਾਂ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਉਣ ਵਾਲੇ ਸਵਰਗੀ ਹਰਭਜਨ ਸਿੰਘ ਬੈਂਸ ਨੂੰ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਸ਼ਰਧਾਂਜਲੀ ਦੇਣ ਲਈ ਕਵੀ ਦਰਬਾਰ ਤੇ ਸਾਹਿਤਕ ਸਮਾਗਮ ਵੀਡੀਓ ਕਾਨਫਰੰਸ ਜੂਮ ਰਾਹੀਂ ਆਯੋਜਿਤ ਕੀਤਾ ਗਿਆ, ਜਿੱਥੇ ਭਾਰਤ ਤੋਂ ਉੱਘੇ ਸਾਹਿਤਕਾਰ ਪਦਮ ਸ਼੍ਰੀ ਸੁਰਜੀਤ ਪਾਤਰ, ਡਾ. ਗੁਰਭਜਨ ਸਿੰਘ ਗਿੱਲ, ਪੰਜਾਬ ਦੀ ਉੱਘੀ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਅਤੇ ਪਾਕਿਸਤਾਨ ਤੋਂ ਲੇਖਿਕਾ ਤਾਹਿਰਾ ਸਰਾ ਤੋਂ ਇਲਾਵਾ ਸਰੀ ਤੋਂ ਸੁੱਖੀ ਬਾਠ ਨੇ ਹਾਜ਼ਰੀ ਲਵਾਉਂਦਿਆਂ ਸਮਾਰੋਹ ਦੀ ਸ਼ੋਭਾ ਵਧਾਈ। ਜੂਮ ਤਕਨੀਕ ਰਾਹੀਂ ਪ੍ਰੋਗਰਾਮ ਦਾ ਲਿਖਾਰੀ ਸਭਾ ਦੀ ਫੇਸਬੁੱਕ ‘ਤੇ ਸਿੱਧਾ ਪ੍ਰਸਾਰਨ ਕੀਤਾ ਗਿਆ। ਇਸ ਮੌਕੇ ਪ੍ਰੇਮ ਕੁਮਾਰ, ਹਰਦਿਆਲ ਸਿੰਘ ਚੀਮਾ, ਲਖਬੀਰ ਸਿੰਘ ਲੱਕੀ, ਸੁਖਵਿੰਦਰ ਬੇਦਲਾਵਾਲਾ, ਹਰਪਾਲ ਸਿੰਘ ਸਿੱਧੂ, ਸਾਧੂ ਸਿੰਘ ਝੱਜ ਨੇ ਕਾਵਿ ਵੰਨਗੀਆਂ ਨਾਲ ਸ਼ਰਧਾਂਜਲੀ ਦਿੱਤੀ ਅਤੇ ਹਰਭਜਨ ਸਿੰਘ ਬੈਂਸ ਦੇ ਸਾਹਿਤਕ ਜੀਵਨ ਬਾਰੇ ਚਾਨਣਾ ਪਾਇਆ। ਸਿਆਟਲ ਤੋਂ ਪੰਜਾਬੀ ਲਿਖਾਰੀ ਸਭਾ ਦੇ ਮੈਂਬਰਾਂ ਸ਼ਿੰਗਾਰ ਸਿੰਘ ਸਿੱਧੂ, ਬੀਬੀ ਸਵਰਾਜ ਕੌਰ, ਮੰਗ ਕੁਲਜਿੰਦ, ਹਰਸ਼ਿੰਦਰ ਸਿੰਘ ਸੰਧੂ, ਬਲਿਹਾਰ ਸਿੰਘ ਲੇਹਲ (ਸਕੱਤਰ) ਅਤੇ ਜੇ.ਬੀ. ਸਿੰਘ (ਪ੍ਰਧਾਨ) ਤੋਂ ਇਲਾਵਾ, ਰਾਹੁਲ ਉਪਅਧਿਆਇ, ਜੋਤੀ ਸਿੰਘ, ਜਗਜੀਤ ਸਿੰਘ ਪੰਜੋਲੀ, ਪ੍ਰਿਤਪਾਲ ਸਿੰਘ ਟਿਵਾਨਾ, ਸੁਖਵਿੰਦਰ ਆਹੀ, ਜਸਵੀਰ ਮੰਗੂਵਾਲ, ਜੰਗਪਾਲ ਸਿੰਘ ਨੇ ਵੀ ਸ਼ਰਧਾਂਜਲੀ ਦਿੱਤੀ ਤੇ ਕਵਿਤਾਵਾਂ ਪੇਸ਼ ਕੀਤੀਆਂ। ਅਖੀਰ ‘ਚ ਹਰਭਜਨ ਸਿੰਘ ਬੈਂਸ ਦੇ ਸਪੁੱਤਰ ਹਰਦਿੰਰਪਾਲ ਸਿੰਘ ਬੈਂਸ ਨੇ ਆਪਣੇ ਪਿਤਾ ਜੀ ਦੇ ਅਨੇਕਾਂ ਪਹਿਲੂਆਂ ਬਾਰੇ ਚਾਨਣਾ ਪਾਇਆ ਅਤੇ ਸਾਰੇ ਹਾਜ਼ਰੀਨ ਸੱਜਣਾਂ ਦਾ ਧੰਨਵਾਦ ਕੀਤਾ।


Share