ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਨਵੀਂ ਕਮੇਟੀ ਗਠਿਤ ਅਤੇ ਮੀਟਿੰਗ

80
Share

ਸਿਆਟਲ,  10 ਜੂਨ (ਪੰਜਾਬ ਮੇਲ)- ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਆਪਸੀ ਵਿਚਾਰ ਵਟਾਂਦਰੇ ਤੋਂ ਬਾਅਦ ਸਰਬ ਸੰਮਤੀ ਨਾਲ ਨਵੀਂ ਚੁਣੀ ਕਮੇਟੀ ਵਿੱਚ ਹਰਪਾਲ ਸਿੰਘ ਸਿੱਧੂ, ਜੋ ਕਿ ਪਿਛਲੇ 13 ਸਾਲਾਂ ਤੋਂ ਇਸ ਸਭਾ ਦੀ ਸੇਵਾ ਕਰ ਰਹੇ ਹਨ ਨੂੰ ਪ੍ਰਧਾਨ, ਬਲਿਹਾਰ ਲਹਿਲ ਨੂੰ ਮੀਤ ਪ੍ਰਧਾਨ, ਸੁਖਵੀਰ ਬੀਹਲਾ ਨੂੰ ਜਨਰਲ ਸਕੱਤਰ,ਸਾਧੂ ਸਿੰਘ ਝੱਜ ਨੂੰ ਮੀਤ ਸਕੱਤਰ, ਪ੍ਰਿਤਪਾਲ ਸਿੰਘ ਟਿਵਾਣਾ ਨੂੰ ਖਜ਼ਾਨਚੀ ਅਤੇ  ਮੰਗਤ ਕੁਲਜਿੰਦ ਨੂੰ ਪ੍ਰੈਸ ਸਕੱਤਰ ਬਣਾਇਆ ਗਿਆ। ਮਿਤੀ 06/06/2021 ਨੂੰ ਗੁਰਦੁਆਰਾ ਸੱਚਾ ਮਾਰਗ ਸਾਹਿਬ,ਆਬਰਨ ਵਿੱਚ ਸਭਾ ਦੇ ਸਰਪ੍ਰਸਤ ਸ਼ਿੰਗਾਰਾ ਸਿੰਘ ਸਿੱਧੂ ਜੀ ਦੀ ਸਰਪ੍ਰਸਤੀ `ਚ ਮੀਟਿੰਗ ਕੀਤੀ ਗਈ ਜਿਸ ਵਿੱਚ ਨਵੇਂ ਬਣੇ ਅਹੁਦੇਦਾਰਾਂ ਅਤੇ ਸਭਾ ਦੇ ਮੈਂਬਰਾਂ ਨੇ ਹਿੱਸਾ ਲਿਆ।ਸਭਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸੱਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਲਈ ਅਤੇ ਅਗਾਂਹ ਤੋਂ ਸਭਾ ਦੇ ਕਾਰਜਾਂ ਉਪਰ ਬਖਸ਼ਿਸ਼ ਬਣਾਈ ਰੱਖਣ ਲਈ ਅਰਦਾਸ ਕੀਤੀ।ਸਭਾ ਦੀਆਂ  ਸਤਿਕਾਰਿਤ ਸ਼ਖਸ਼ੀਅਤਾਂ ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ,ਸਾਬਕਾ ਪ੍ਰਧਾਨ ਡਾ.ਜੇ.ਬੀ. ਸਿੰਘ,ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ,ਉਘੇ ਸਾਹਿਤਕਾਰ ਅਵਤਾਰ ਸਿੰਘ ਬਿਲਿੰਗ, ਬਹੁਪੱਖੀ ਸ਼ਖਸ਼ੀਅਤ ਦੇ ਮਾਲਕ ਡਾ.ਪ੍ਰੇਮ ਕੁਮਾਰ, ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਮੋਹਰੀ ਹਰਸ਼ਿੰਦਰ ਸਿੰਘ ਸੰਧੂ, ਲੇਖਕ ਸ਼ਿੰਦਰਪਾਲ ਔਜਲਾ, ਸਿਆਟਲ ਦੀ ਜਾਣੀ ਪਹਿਚਾਣੀ ਹਸਤੀ ਲਾਲੀ ਸੰਧੂ ,ਲੇਖਿਕਾ ਬੀਬੀ ਸਵਰਾਜ ਕੌਰ ਅਤੇ ਭੈਣ ਯਸ਼ ਸਾਥੀ ਨੇ ਨਵੀਂ ਚੁਣੀ ਕਮੇਟੀ ਨੂੰ ਮੁਬਾਰਕਾਂ ਅਤੇ ਆਸ਼ੀਰਵਾਦ ਦਿੱਤਾ। ਮੀਟਿੰਗ ਦੇ ਸ਼ੁਰੂ ਵਿੱਚ ਸਭਾ ਬਾਰੇ ਜਾਣਕਾਰੀ ਦਿੰਦਿਆ ਹਰਪਾਲ ਸਿੱਧੂ ਨੇ ਸਾਬਕਾ ਕਮੇਟੀ ਦੇ ਪ੍ਰਧਾਨ ਡਾ.ਜੇ.ਬੀ ਸਿੰਘ ਅਤੇ ਸਕੱਤਰ ਬਲਿਹਾਰ ਲਹਿਲ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਪਿਛਲੀ ਕਮੇਟੀ ਦਾ ਧੰਨਵਾਦ ਕੀਤਾ।ਵਿਚਾਰ ਵਟਾਂਦਰੇ ਮੌਕੇ  ਆਉਣ ਵਾਲੇ ਸਮੇਂ ਵਿਚ ਸਭਾ ਵੱਲੋਂ ਇਕ ਪੰਜਾਬ ਭਵਨ ਦੀ ਸਥਾਪਨਾ ਦਾ ਟੀਚਾ ਉਲੀਕਦੇ ਹੋਏ ਇਸ ਕਾਰਜ ਨੂੰ ਛੇਤੀ ਤੋਂ ਛੇਤੀ ਨੇਪੜੇ ਚੜ੍ਹਾਉਣ ਦਾ ਸੰਕਲਪ ਲਿਆ ਗਿਆ ਅਤੇ ਸਮੂਹ ਸਿਆਟਲ ਦੀ ਸੰਗਤ ਨੂੰ ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਅਪੀਲ ਕੀਤੀ ਗਈ।ਹਾਜ਼ਰ ਸਾਹਿਤਕਾਰਾਂ ਨੇ ਸਾਹਿਤ,ਸੱਭਿਆਚਾਰ, ਪੰਜਾਬੀ ਅਤੇ ਪੰਜਾਬੀਅਤ ਨੂੰ ਆਪਣੀਆਂ ਲਿਖਤਾਂ ਅਤੇ ਕਾਰਜਾਂ ਨਾਲ ਪ੍ਰਫੁਲਤ ਕਰਨ ਦਾ ਅਹਿਦ ਲੈਂਦਿਆ,ਆਪਣੀਆਂ ਰਚਨਾਵਾਂ ਦਾ ਪਾਠ ਵੀ ਕੀਤਾ।ਜਲਦੀ ਹੀ ਅਗਲੀ ਮੀਟਿੰਗ ਕਰਨ ਦਾ ਫੈਸਲਾ ਲਿਆ ਗਿਆ।


Share