ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਜੂੰਮ ਰਾਹੀਂ ‘ਕੂੰਜਾਂ ਦਾ ਪ੍ਰਵਾਸ’ ਅੰਤਰਰਾਸ਼ਟਰੀ ਕਵੀ ਸੰਮੇਲਨ

448
ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਤੇ ਸਕੱਤਰ ਬਲਿਹਾਰ ਲੈਹਲ ਸਮੁੱਚੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਸਮੇਂ, ਜਿਨ੍ਹਾਂ ਦੇ ਉਪਰਾਲੇ ਸਦਕਾ ਪੋ੍ਰਗਰਾਮ ਸਫਲ ਰਿਹਾ।
Share

ਸਿਆਟਲ, 24 ਮਾਰਚ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਉਪਰਾਲੇ ਸਦਕਾ ਜੂੰਮ ਰਾਹੀਂ ‘ਕੂੰਜਾਂ ਦਾ ਪਰਵਾਸ’ ’ਤੇ ਅੰਤਰਰਾਸ਼ਟਰੀ ਕਵੀ ਸੰਮੇਲਨ ਆਯੋਜਿਤ ਕੀਤੀ ਗਿਆ, ਜਿਸ ਵਿਚ ਦੇਸ਼-ਵਿਦੇਸ਼ ਦੀਆਂ ਨਵੀਆਂ ਕਵਿਤਰੀਆਂ ਨੇ ਹਿੱਸਾ ਲੈ ਕੇ ਆਪਣੇ-ਆਪਣੇ ਵਿਚਾਰਾਂ ਦੀ ਸਾਂਝ ਪਾਈ। ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੇ ਮਹਿਮਾਨਾਂ ਦਾ ਭਾਗ ਲੈਣ ’ਤੇ ਸਵਾਗਤ ਕੀਤਾ ਅਤੇ ਸਭਾ ਦੇ ਸਕੱਤਰ ਬਲਹਾਰ ਲੈਹਲ ਨੇ ਸੁਚੱਜੇ ਢੰਗ ਨਾਲ ਸ਼ੁਭ ਆਰੰਭ ਕਰਨ ਲਈ ਭੂਮਿਕਾ ਬੱਧੀ ਅਤੇ ਸਟੇਜ ਦਾ ਸੰਚਾਲਨ ਸੁਚੱਜੇ ਢੰਗ ਨਾਲ ਕੀਤਾ। ਲੇਖਿਕਾਵਾਂ ਤਰਵਿੰਦਰ ਕੌਰ ਝੜੋਕ, ਅਮਰਦੀਪ ਕੌਰ, ਮਨਜਿੰਦਰ ਕੌਰ ਕੰਗ, ਰੂਹਾਨੀ ਸ਼ਰਮਾ, ਇੰਦਰਜੀਤ ਕੌਰ, ਪ੍ਰਭਜੋਤ ਕੌਰ ਪ੍ਰਭ, ਰੁਪਿੰਦਰ ਕੌਰ ਮਹਿਕ ਕੁਰੂਕੇਸ਼ਤਰ, ਸੁਖਵਿੰਦਰ ਕੌਰ, ਸਵਰਨਜੀਤ ਕੌਰ ਢਿੱਲੋਂ, ਸਰਬਜੀਤ ਕੌਰ ਸਹੋਤਾ, ਰੈਣੂ ਝੂਲਕਾ ਮੈਨੀ, ਨਵਨੀਤ ਕੌਰ ਅੰਮਿ੍ਰਤਸਰ, ਰਾਜਿੰਦਰ ਆਦਿ ਨਵੀਆਂ ਕਵਿੱਤਰੀਆਂ ਨੇ ਮਾਂ ਬੋਲੀ ਪੰਜਾਬੀ, ਔਰਤ ਦੇ ਸੁਪਨੇ, ਜ਼ਿੰਦਗੀ ਦੇ ਰੂਹਾਨੀ ਰੰਗ, ਰਿਸ਼ਤਿਆਂ ਦੀ ਦਾਸਤਾਨ, ਕੁਦਰਤ ਦੇ ਰੰਗ, ਸ਼ਾਇਰਾਂ ਦੀਆਂ ਬਾਤਾਂ ਅਤੇ ਕਿਸਾਨਾਂ ਦੇ ਮਸਲੇ ਆਦਿ ਵੱਖ-ਵੱਖ ਵਿਸ਼ਿਆਂ ’ਤੇ ਸ਼ਬਦਾਂ ’ਚ ਪਰੋਅ ਦੇ ਕਵਿਤਾਵਾਂ ਪੇਸ਼ ਕੀਤੀਆਂ ਅਤੇ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਸਭਾ ਦੇ ਮੈਂਬਰਾਂ ਡਾ. ਪ੍ਰੇਮ ਕੁਮਾਰ, ਡਾ. ਸੁਖਬੀਰ ਬੀਹਲਾ, ਪਰਵਿੰਦਰ ਕੌਰ ਸਵੈਚ, ਮੰਗਤ ਕੁਲਜਿੰਦ, ਕੈਨੇਡਾ ਦੀ ਲੇਖਕਾ ਜਸਵੀਰ ਕੌਰ ਮੰਗੂਵਾਲ, ਚਮਨਦੀਪ ਕੌਰ ਰੰਮੀ, ਡਾ. ਕਮਲਜੀਤ ਕੌਰ ਸੰਧੂ, ਸਤਬੀਰ ਕੌਰ ਰਾਜੇਆਣਾ, ਜੈਸਮੀਨ ਆਸਟ੍ਰੇਲੀਆ, ਸ਼ਿੰਗਾਰਾ ਸਿੰਘ ਸਿੱਧੂ ਤੇ ਜਸਵਿੰਦਰ ਕੌਰ ਲੈਹਲ ਨੇ ਔਰਤਾਂ ਦੀ ਸਾਹਿਤਕ ਸਿਰਜਣਾਂ ਲਈ ਖੁਸ਼ੀ ਪ੍ਰਗਟ ਕੀਤੀ ਅਤੇ ਮਾਂ ਬੋਲੀ ਦੀ ਸੇਵਾ ਦੱਸਿਆ। ਔਰਤਾਂ ਦਾ ਅੰਤਰਰਾਸ਼ਟਰੀ ਕਵੀ ਦਰਬਾਰ ਸਫਲ ਰਿਹਾ, ਜੋ 3 ਘੰਟੇ ਲਗਾਤਾਰ ਚੱਲਿਆ।

Share