ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਜੂੰਮ ਰਾਹੀਂ ਕੂਜਾਂ ਦੀ ਪਰਵਾਸ ਕਵੀ ਦਰਬਾਰ

391
ਕੂੰਜਾਂ ਦਾ ਪਰਵਾਸ ਦੇ ਕਵੀ ਦਰਬਾਰ ’ਚ ਹਿੱਸਾ ਲੈ ਰਹੇ ਸਾਹਿਤਕਾਰ।
Share

ਸਿਆਟਲ, 10 ਫਰਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬੀ ਬੋਲੀ ਤੇ ਸੱਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਨਵੀਂ ਤਕਨੀਕ ਜੂੰਮ ਰਾਹੀਂ ‘ਕੂੰਜਾਂ ਦੀ ਪਰਵਾਸ’ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿਚ ਦੇਸ਼-ਵਿਦੇਸ਼ ਦੇ ਕਵੀਆਂ, ਲਿਖਾਰੀਆਂ ਤੇ ਸਾਹਿਤਕਾਰਾਂ ਨੇ ਹਿੱਸਾ ਲੈ ਕੇ ਆਪਣੀਆਂ ਕਵਿਤਾਵਾਂ ਨਾਲ ਹਾਜ਼ਰੀ ਲਗਵਾਈ। ਸਭਾ ਦੇ ਪ੍ਰਧਾਨ ਡਾ. ਜੇ.ਬੀ. ਸਿੰਘ ਨੇ ਸਾਰੇ ਮਹਿਮਾਨਾਂ ਦਾ ਭਾਗ ਲੈਣ ’ਤੇ ਨਿੱਘਾ ਸਵਾਗਤ ਕੀਤਾ। ਬਲਿਹਾਰ ਲੈਹਲ ਵੱਲੋਂ ਬੜੇ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ ਤੇ ਜ਼ਿੰਮੇਵਾਰੀ ਨਿਭਾਈ। ਇਸ ਮੌਕੇ ਸੰਦੀਪ ਰਾਣੀ ਕਾਤਰੋਂ, ਰਮਨਦੀਪ ਕੌਰ ਰੰਮੀ, ਬਲਵਿੰਦਰ ਕੌਰ ਖੁਰਾਨਾ, ਮਹਿੰਦਰ ਕੌਰ ਬੱਸੀ, ਹਰਪ੍ਰੀਤ ਕੌਰ, ਸਵਰਨਜੀਤ ਕੌਰ, ਮਨਿੰਦਰ ਕੌਰ ਪ੍ਰੀਤ, ਤਰਵਿੰਦਰ ਕੌਰ ਚੰਡੋਕ, ਗੁਲਾਫਸਫਾ ਬੈਸਮ ਸੁਨਾਮ, ਜਸਵੀਰ ਜੱਸ ਅੰਮਿ੍ਰਤਸਰ, ਪੂਨਮਜੀਤ ਕੌਰ ਗੁਰਦਾਸਪੁਰ, ਪਰਮਿੰਦਰ ਕਲੇਰ, ਨਿਰਮਲ ਕੋਟਲਾ, ਗੁਰਲੀਨ ਤਰਨਤਾਰਨ, ਅਮਰਜੀਤ ਕੌਰ ਮਰਿੰਡਾ, ਰਣਜੀਤ ਰਈਆ, ਹਰਮੀਤ ਕੌਰ ਮੀਤ, ਮਨਦੀਪ ਭਦੋੜ ਤੋਂ ਇਲਾਵਾ ਸਿਆਟਲ ਸਭਾ ਦੇ ਮੈਂਬਰ ਹਰਪਾਲ ਸਿੰਘ ਸਿੱਧੂ, ਡਾ. ਜਸਬੀਰ ਕੌਰ, ਕੁਲਵੰਤ ਕੌਰ ਢਿੱਲੋਂ (ਲੰਡਨ), ਪਰਮਿੰਦਰ ਕੌਰ (ਸਰੀ) ਮੱਧੂ ਤਨਹਾ ਤੇ ਕੁਲਜੀਤ ਕੌਰ (ਆਸਟ੍ਰੇਲੀਆ), ਸਤਵੀਰ ਰਾਜੇਆਣਾ, ਜਸਵੀਰ ਮੰਗੂਵਾਲ (ਵਿਨੀਪੈਗ), ਤੇਜ (ਕੁਵੈਤ), ਸੁਖਵਿੰਦਰ ਆਹੀ, ਜਸਵਿੰਦਰ ਕੌਰ ਲੈਹਲ ਨੇ ਸ਼ਿਕਤ ਕਰਕੇ ਆਪਣੀ ਕਵਿਤਾਵਾਂ ਰੱਖੀ। ਬਲਿਹਾਰ ਲੇਹਲ ਨੇ ਅਖੀਰ ਵਿਚ ਸਭ ਦਾ ਧੰਨਵਾਦ ਕੀਤਾ।

Share