ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਕਲਮੀ ਰਮਜ਼ਾਂ-3 ਕਿਤਾਬ ਲੋਕ ਅਰਪਨ

523
(ਕੁਰਸੀ ਤੇ ਬੈਠੇ ਖੱਬਿਓਂ ਸੱਜੇ) ਹਰਦਿਆਲ ਸਿੰਘ ਚੀਮਾ, ਡਾ. ਜੇ.ਬੀ. ਸਿੰਘ (ਪ੍ਰਧਾਨ), ਹਰਸ਼ਿੰਦਰ ਸਿੰਘ ਸੰਧੂ, ਅਵਤਾਰ ਸਿੰਘ ਆਦਮਪੁਰੀ ਤੇ ਹਰਪਾਲ ਸਿੰਘ ਸਿੱਧੂ (ਉਪ ਪ੍ਰਧਾਨ) (ਖੜ੍ਹੇ ਹੋਏ : ਖੱਬਿਓਂ ਸੱਜੇ) ਅਮਰਜੀਤ ਸਿੰਘ ਘੱਗ, ਜਰਨੈਲ ਸਿੰਘ, ਬਲਵੰਤ ਸਿੰਘ, ਜਗੀਰ ਸਿੰਘ, ਬਲਿਹਾਰ ਸਿੰਘ ਲੇਹਲ (ਸਕੱਤਰ), ਚਰਨ ਸਿੰਘ ਸੰਧੂ।
Share

ਸਿਆਟਲ, 25 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਗੁਰਦੁਆਰਾ ਸੱਚਾ ਮਾਰਗ ਦੇ ਗੁਰਮਤਿ ਤੇ ਗੁਰਮੁਖੀ ਸਕੂਲ ਵਿਚ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਕਲਮੀ ਰਮਜ਼ਾਂ-3 ਕਿਤਾਬ ਲੋਕ ਅਰਪਨ ਕੀਤੀ ਗਈ। ਇਹ ਕਿਤਾਬ ਲੇਖ, ਕਹਾਣੀਆਂ, ਕਵਿਤਾਵਾਂ ਤੇ ਹਾਸ ਵਿਅੰਗ ਦਾ ਸਮੂਹ ਹੈ, ਜਿਸ ਵਿਚ ਸਭਾ ਦੇ ਸੂਝਵਾਨ ਵਿਦਵਾਨਾਂ ਨੇ ਆਪਣੀਆਂ ਚੋਣਵੀਆਂ ਰਚਨਾਵਾਂ ਰਾਹੀਂ ਅਨੇਕਾਂ ਵਿਸ਼ਿਆਂ ਨੂੰ ਛੁਹਿਆ ਹੈ। ਸਤਪਾਲ ਸਿੰਘ ਪੂਰੇਵਾਲ ਨੇ ਫੋਟੋਗ੍ਰਾਫੀ ਦੀ ਸੇਵਾ ਨਿਭਾਈ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਅਤੇ ਇਸ ਕਿਤਾਬ ਦੇ ਸੰਪਾਦਕ ਡਾ. ਜੇ.ਬੀ. ਸਿੰਘ ਨੇ ਆਏ ਮਹਿਮਾਨਾਂ ਤੇ ਵਿਦਵਾਨਾਂ ਦਾ ਧੰਨਵਾਦ ਕੀਤਾ। ਸਭਾ ਦੇ ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ, ਅਵਤਾਰ ਸਿੰਘ ਆਦਮਪੁਰੀ, ਅਮਰਜੀਤ ਸਿੰਘ ਘੱਗ ਤੇ ਗੁਰਦੁਆਰਾ ਸੱਚਾ ਮਾਰਗ ਦੇ ਸੰਚਾਲਕ ਹਰਸ਼ਿੰਦਰ ਸਿੰਘ ਸੰਧੂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਇਸ ਕਿਤਾਬ ਨੂੰ ਅਣਮੋਲ ਖਜ਼ਾਨਾ ਦੱਸਿਆ। ਪੰਜਾਬੀ ਲਿਖਾਰੀ ਸਭਾ ਵੱਲੋਂ ਪਾਠਕਾਂ ਤੇ ਮਹਿਮਾਨਾ ਨੂੰ ਕਿਤਾਬਾਂ ਵੱਡੀਆਂ, ਜਿੱਥੇ ਪਾਠਕਾਂ ਨੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।


Share