ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਜ਼ੂਮ ਤਕਨੀਕ ਰਾਹੀਂ ਹੋਇਆ

507
ਜ਼ੂਮ ਤਕਨੀਕ ਰਾਹੀਂ ਦੇਸ਼-ਵਿਦੇਸ਼ ਦੇ ਸਾਹਿਤਕਾਰ ਆਪਣੀਆਂ ਰਚਨਾਵਾਂ, ਕਵਿਤਾਵਾਂ ਪੇਸ਼ ਕਰਦੇ ਸਮੇਂ।
Share

ਸਿਆਟਲ, 9 ਸਤੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਜ਼ੂਮ ਤਕਨੀਕ ਰਾਹੀਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਅੰਤਰਰਾਸ਼ਟਰੀ ਸਾਹਿਤਕ ਸੰਮੇਲਨ ਵਿਚ ਆਪਣੀਆਂ-ਆਪਣੀਆਂ ਰਚਨਾਵਾਂ ਰਾਹੀਂ ਚੰਗਾ ਰੰਗ ਬੰਨ੍ਹਿਆ, ਜਿਸ ਵਿਚ ਕੈਨੇਡਾ, ਅਮਰੀਕਾ, ਭਾਰਤ ਤੇ ਇਟਲੀ ਆਦਿ ਦੇਸ਼ਾਂ ਦੇ ਸਾਹਿਤਕਾਰਾਂ ਨੂੰ ਇਕ ਦੂਸਰੇ ਦੇ ਰੂ-ਬਰੂ ਕਰਕੇ ਸਾਰੇ ਦੇਸ਼ਾਂ ਦੇ ਵੱਖ-ਵੱਖ ਸਮੇਂ ਨੂੰ ਇਕਮਿਕ ਕਰਦਿਆਂ ਲਗਾਤਾਰ ਤਿੰਨ ਘੰਟੇ ਤੱਕ ਸਾਹਿਤਕ ਮਿਲਣੀ ਅਤੇ ਅੰਤਰਰਾਸ਼ਟਰੀ ਕਵੀ ਦਰਬਾਰ ਆਯੋਜਿਤ ਕੀਤਾ ਗਿਆ। ਸੁਰ-ਸੰਗਮ ਸਾਹਿਤਕ ਸਭਾ ਇਟਲੀ, ਪੰਜਾਬ ਭਵਨ ਸਰੀ, ਕੈਨੇਡਾ, ਪੰਜਾਬੀ ਅਕੈਡਮੀ ਪਾਕਿਸਤਾਨ ਅਤੇ ਕਈ ਸਭਾਵਾਂ ਨੇ ਇਸ ਪ੍ਰੋਗਰਾਮ ਲਈ ਸਭਾ ਨੂੰ ਵਧਾਈ ਦਿੱਤੀ। ਇਸ ਪ੍ਰੋਗਰਾਮ ਵਿਚ ਦੇਸ਼-ਵਿਦੇਸ਼ ਦੇ ਨਾਮਵਰ ਕਵੀਆਂ ਭਾਰਤ ਤੋਂ ਸੁਰਜੀਤ ਜੱਜ, ਅਸ਼ੋਕ ਭੌਰਾ (ਅਮਰੀਕਾ), ਦਸਮੇਸ਼ ਗਿੱਲ ਫਿਰੋਜ਼ (ਕੈਨੇਡਾ), ਦਲਜਿੰਦਰ ਰਹਿਲ (ਇਟਲੀ) ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੀ ਕਵਿਤਾਵਾਂ, ਗਜ਼ਲਾਂ ਨਾਲ ਮਾਹੌਲ ਨੂੰ ਸ਼ਾਇਰਾਨਾ ਬਣਾ ਦਿੱਤਾ। ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਪ੍ਰਧਾਨ ਡਾ. ਜੇ.ਬੀ. ਸਿੰਘ, ਸਕੱਤਰ ਬਲਿਹਾਰ ਲੇਹਲ, ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ, ਸਾਧੂ ਸਿੰਘ ਝੱਜ (ਸਾਹਿਤਕ ਸਕੱਤਰ), ਪ੍ਰਿਤਪਾਲ ਸਿੰਘ ਟੀਵਾਨਾ (ਵਿੱਤ ਸਕੱਤਰ), ਹਰਸ਼ਿੰਦਰ ਸਿੰਘ ਸੰਧੂ, ਸੁਖਵਿੰਦਰ ਸਿੰਘ ਬੋਦਲਾਂਵਾਲਾ, ਸੁਖਬੀਰ ਸਿੰਘ, ਲਖਬੀਰ ਸਿੰਘ ਲੱਕੀ, ਬੀਬੀ ਸਵਰਾਜ ਕੌਰ, ਮਕਸੂਦ ਅਲੀ, ਜਸਬੀਰ ਮੰਗੂਵਾਲ, ਸੁਖਵਿੰਦਰ ਆਹੀ, ਕੰਵਲਪ੍ਰੀਤ ਕੌਰ ਨੇ ਕਵਿਤਾਵਾਂ, ਸ਼ੇਅਰਾਂ ਤੇ ਗੀਤਾਂ ਨਾਲ ਮਾਹੌਲ ਰੰਗੀਨ ਬਣਾ ਦਿੱਤਾ।


Share