ਪੰਜਾਬੀ ਮੀਡੀਆ ਯੂ.ਐੱਸ.ਏ. ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਇੰਟਰਨੈਸ਼ਨਲ ਦਸਤਾਰ ਮੁਕਾਬਲਾ  

703
Share

ਫਰਿਜ਼ਨੋ, 27 ਮਈ (ਪੰਜਾਬ ਮੇਲ)- ਪੰਜਾਬੀ ਮੀਡੀਆ ਯੂ.ਐੱਸ.ਏ., ਜਗਦੇਵ ਸਿੰਘ ਭੰਡਾਲ ਅਤੇ ਪੰਜਾਬ ਪ੍ਰੋਡਕਸ਼ਨਜ਼ ਵੱਲੋਂ ਪਹਿਲਾ ਅੰਤਰਰਾਸ਼ਟਰੀ ਦਸਤਾਰ ਮੁਕਾਬਲਾ ਆਨ-ਲਾਈਨ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ‘ਪੰਜਾਬੀ ਮੀਡੀਆ ਯੂ.ਐੱਸ.ਏ.’ ਦੇ ‘ਯੂ-ਟਿਊਬ’ ਚੈਨਲ ‘ਤੇ ਵੀਡਿਓਜ਼ ਰਾਹੀਂ ਸਮੁੱਚੇ ਭਾਈਚਾਰੇ ਦੀ ਜੱਜਮੈਂਟ ਲਈ ਪੇਸ਼ ਕੀਤਾ ਜਾਵੇਗਾ। ਜਿਸ ਦੇ ਆਧਾਰ ‘ਤੇ ਇਨਾਮ ਅਤੇ ਸਨਮਾਨ ਦਿੱਤਾ ਜਾਵੇਗਾ। ਮੁਕਾਬਲੇ ਵਿਚ ਸ਼ਾਮਲ ਹੋਣ ਲਈ ਵੀਡੀਓ ਭੇਜਣ ਦੀ ਆਖਰੀ ਮਿਤੀ 15 ਜੂਨ 2020 ਹੈ। 15 ਜੂਨ ਤੋਂ 30 ਜੂਨ ਤੱਕ ਦੀਆਂ ਮੁਕਾਬਲੇ ਵਾਲੀਆਂ ਸਾਰੀਆਂ ਵੀਡਿਓਜ਼ ‘ਯੂ-ਟਿਊਬ’ ਚੈਨਲ ‘ਤੇ ਅਪਲੋਡ ਕਰਕੇ ਪ੍ਰਾਈਵੇਟ ਰਹਿਣਗੀਆਂ। ਜੋ 1 ਜੁਲਾਈ ਤੋਂ ਦਸਤਾਰ ਮੁਕਾਬਲੇ ‘ਯੂ-ਟਿਊਬ’ ਚੈਨਲ www.Youtube.com/PunjabiMediaUSAOfficiall ‘ਤੇ ਸ਼ੁਰੂ ਹੋ ਜਾਣਗੇ ਅਤੇ ਸਾਰੀਆਂ ਵੀਡਿਓਜ਼ ਚੈਨਲ ‘ਤੇ ਪਬਲਿਕ ਕੀਤੀਆਂ ਜਾਣਗੀਆਂ।
ਦਸਤਾਰ ਮੁਕਾਬਲਾ 1 ਜੁਲਾਈ ਤੋਂ ਸ਼ੁਰੂ ਹੋ ਕੇ 30 ਜੁਲਾਈ ਤੱਕ ਚੱਲੇਗਾ। 31 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੈਲੀਫੋਰਨੀਆ (ਅਮਰੀਕਾ) ਸਮੇਂ ਅਨੁਸਾਰ ਸ਼ਾਮ 6:00 ਵਜੇ ਮੁਕਾਬਲਾ ਸਮਾਪਤ ਹੋਵੇਗਾ। 31 ਜੁਲਾਈ ਦਿਨ ਸ਼ੁਕਰਵਾਰ ਨੂੰ ਕੈਲੀਫੋਰਨੀਆ (ਯੂ.ਐੱਸ.ਏ.) ਸਮੇਂ ਮੁਤਾਬਕ ਸ਼ਾਮ 9:00 ਵਜੇ ਯੂ-ਟਿਊਬ ਚੈਨਲ/ਫੇਸਬੂੱਕ ‘ਤੇ ਜੇਤੂ ਕਰਾਰ ਦਿੱਤੇ ਜਾਣਗੇ।
ਇਸ ਮੁਕਾਬਲੇ ਵਿਚ ਕੁੱਲ ਪੰਜ ਜੇਤੂ ਚੁਣੇ ਜਾਣਗੇ। ਯੂ-ਟਿਊਬ ਚੈਨਲ ‘ਤੇ ਸਾਰੀਆਂ ਵੀਡੀਉ ਨੂੰ ਇਕ ਮਹੀਨੇ ਲਈ 1 ਜੁਲਾਈ ਤੋਂ 30 ਜੁਲਾਈ ਤੱਕ ਦੇਖਿਆ ਜਾਵੇਗਾ। ਜਿਸ ਵੀਡੀਓ ਦੇ ਸਭ ਤੋਂ ਵੱਧ ਵਿਊਜ਼ ਹੋਣਗੇ, ਉਸਦੇ ਆਧਾਰ ‘ਤੇ ਕ੍ਰਮਵਾਰ ਪਹਿਲੇ, ਦੂਜੇ, ਤੀਜੇ, ਚੌਥੇ ਅਤੇ ਪੰਜਵੇਂ ਸਥਾਨ ‘ਤੇ ਜੇਤੂ ਹੋਵੇਗਾ।


Share