ਪੰਜਾਬੀ ਫਿਲਮ ‘‘ਜਮਰੌਦ’’ ਦੇ ਨਿਰਦੇਸ਼ਕ ਨਵਤੇਜ ਸੰਧੂ ਨਾਲ ਫਰਿਜ਼ਨੋ ਵਿਖੇ ਰੂਬਰੂ

330
ਸਨਮਾਨ ਪੱਤਰ ਦੇਣ ਸਮੇਂ ਪਤਵੰਤੇ ਸੱਜਣ।
Share

ਫਰਿਜ਼ਨੋ, 6 ਦਸੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਫਰਿਜ਼ਨੋ ਵਿਖੇ ਪੰਜਾਬੀ ਫਿਲਮ ਨਿਰਦੇਸ਼ਕ ਨਵਤੇਜ ਸੰਧੂ ਨਾਲ ਇਕ ਵਿਸ਼ੇਸ਼ ਮਿਲਣੀ ਕੀਤੀ ਗਈ। ਜਿੱਥੇ ਨਵਤੇਜ ਸੰਧੂ ਦੁਆਰਾ ਡਾਇਰੈਕਟ ਕੀਤੀ ਨਵੀਂ ਰਿਲੀਜ਼ ਫਿਲਮ ‘‘ਜਮਰੌਦ’’ ਬਾਰੇ ਗੱਲਬਾਤ ਹੋਈ ਅਤੇ ਉਸ ਦੇ ਟ੍ਰੇਲਰ ਅਤੇ ਕੁਝ ਦਿ੍ਰਸ਼ ਹਾਜ਼ਰੀਨ ਨਾਲ ਸਾਂਝੇ ਕੀਤੇ ਗਏ। ਇਸ ਫਿਲਮ ਵਿਚ ਸਰਦਾਰ ਸੋਹੀ, ਅਸ਼ੋਕ ਟਾਗਰੀ, ਕੁਲਜਿੰਦਰ ਸਿੱਧੂ, ਆਸ਼ੀਸ਼ ਦੁੱਗਲ, ਜਤਿੰਦਰ ਕੌਰ, ਗੁਰਿੰਦਰ ਮੱਕਣਾ, ਜੋਤ ਗਰੇਵਾਲ, ਜੋਤ ਅਰੋੜਾ ਆਦਿਕ ਕਲਾਕਾਰਾਂ ਨੇ ਭੂਮਿਕਾ ਨਿਭਾਈ ਹੈ। ਜਦਕਿ ਕਹਾਣੀਕਾਰ ਵਰਿਆਮ ਸੰਧੂ ਹਨ। ਇਹ ਫਿਲਮ ਪੰਜਾਬ ਦੀ ਮਿੱਟੀ ਦਾ ਮੋਹ, ਆਰਥਿਕਤਾ, ਰਾਜਨੀਤੀ ਅਤੇ ਨਵੀਂ ਪੀੜ੍ਹੀ ਦੇ ਬੇਵੱਸ ਹੋ ਵਿਦੇਸ਼ੀ ਰੁਝਾਨ ਨੂੰ ਬਹੁਤ ਹੀ ਸਫਲਤਾ ਨਾਲ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਵਤੇਜ ਸੰਧੂ ਦੁਆਰਾ ਕਈ ਹੋਰ ਫਿਲਮਾਂ ਦਾ ਨਿਰਮਾਣ ਵੀ ਬਤੌਰ ਨਿਰਦੇਸ਼ਨ ਕੀਤਾ ਗਿਆ ਹੈ। ਪੰਜਾਬੀ ਫਿਲਮ ਜਗਤ ਵਿਚ ਆਪਣੀਆਂ ਸੇਵਾਵਾ ਨਿਭਾਉਣ ਕਰਕੇ ਨਿਰਦੇਸ਼ਕ ਨਵਤੇਜ ਸੰਧੂ, ਕੈਲੀਫੋਰਨੀਆ ਦੇ ਸਥਾਨਕ ਅਦਾਕਾਰ ਅਸ਼ੋਕ ਟਾਂਗਰੀ ਅਤੇ ਨਿਰਦੇਸ਼ਕ ਹੈਰੀ ਬਰਾੜ ਨੂੰ ਫਰਿਜ਼ਨੋ ਦੀਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਇਕ ਸਮੇਂ ਗੱਲਬਾਤ ਕਰਨ ਵਾਲੇ ਬੁਲਾਰਿਆਂ ਵਿਚ ਨਵਤੇਜ ਸੰਧੂ, ਅਦਾਕਾਰ ਅਸ਼ੋਕ ਟਾਂਗਰੀ, ਅਦਾਕਾਰ ਮੀਤ ਮਲਕੀਅਤ, ਅਦਾਕਾਰ ਬੱਲੂ ਸਿੰਘ, ਗਾਇਕਾ ਜੋਤ ਰਣਜੀਤ ਕੌਰ, ਧਰਮਵੀਰ ਥਾਂਦੀ, ਪਰਮਜੀਤ ਬੌਬੀ ਢਿੱਲੋਂ, ਹੈਰੀ ਬਰਾੜ ਅਤੇ ਹੋਰਨਾਂ ਨੇ ਵਿਚਾਰ ਸਾਂਝੇ ਕਰਦੇ ਹੋਏ ਸਮੁੱਚੇ ਭਾਈਚਾਰੇ ਨੂੰ ਫਿਲਮ ਦੇਖਣ ਦੀ ਅਪੀਲ ਕੀਤੀ। ਇਸ ਇਕ ਸੰਗੀਤਕ ਮਹਿਫਲ ਦਾ ਆਗਾਜ਼ ਵੀ ਕੀਤਾ ਗਿਆ ਸੀ, ਜਿਸ ਵਿਚ ਧਰਮਵੀਰ ਥਾਂਦੀ, ਜੋਤ ਰਣਜੀਤ ਕੌਰ, ਰਾਜੇਸ਼ ਰਾਜੂ, ਰੀਆ ਸ਼ਰਮਾ ਅਤੇ ਅਵਤਾਰ ਗਰੇਵਾਲ ਨੇ ਆਪਣੇ ਗੀਤਾ ਨਾਲ ਮਾਹੌਲ ਨੂੰ ਰੰਗੀਨ ਬਣਾਇਆ। ਅੰਤ ਪੰਜਾਬ, ਪੰਜਾਬੀਅਤ ਅਤੇ ਵਿਰਸੇ ਦੀਆਂ ਯਾਦਾ ਸਮੇਟਦੀ ਇਹ ਵਿਸ਼ੇਸ਼ ਰੂਬਰੂ ਮਿਲਣੀ ਯਾਦਗਾਰੀ ਹੋ ਨਿਬੜੀ।

Share