ਪੰਜਾਬੀ ਨੌਜਵਾਨ ਪੁਸ਼ਪਿੰਦਰ ਸਿੰਘ ਦਿੱਲੀ ਤੋਂ ਵਾਇਆ ਅਮਰੀਕਾ ਹੋ ਵਾਪਿਸ ਪਰਤਿਆ ਨਿਊਜ਼ੀਲੈਂਡ

425
Share

ਕਹਿਣ ਨੂੰ ਸੌਖਾ…ਭਾਰਤ ਤੋਂ ਆਉਣਾ ਔਖਾ
-ਇੰਡੀਆ ਫਸੇ ਨਾਗਰਿਕਾਂ ਲਈ ਰੀਪੈਟਰੀਏਸ਼ਨ ਫਲਾਈਟਾਂ ਦੀ ਕੀਤੀ ਮੰਗ
ਆਕਲੈਂਡ, 4 ਮਈ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-28 ਅਪ੍ਰੈਲ ਅੱਧੀ ਰਾਤ ਤੋਂ ਇੰਡੀਆ ਤੋਂ ਨਿਊਜ਼ੀਲੈਂਡ ਦੇ ਨਾਗਰਿਕ ਵਾਪਿਸ ਆ ਸਕਦੇ ਹਨ ਜਾਂ ਉਨ੍ਹਾਂ ਦੇ ਨੇੜੇਲੇ ਰਿਸ਼ਤੇਦਾਰ ਜਿਵੇਂ ਪਾਰਟਨਰ ਆਦਿ, ਜਿਨ੍ਹਾਂ ਕੋਲ ਵੈਲਿਡ ਵੀਜ਼ਾ ਹੈ। ਪਰ ਆਉਣ ਕਿੱਦਾ? ਇਸ ਬਾਰੇ ਸਰਕਾਰ ਨੇ ਕੋਈ ਦਿਸ਼ਾ ਨਿਰਦੇਸ਼ ਨਹੀਂ ਦਿਤੇ ਸਨ ਅਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਪਹਿਲਾਂ-ਪਹਿਲ ਲੋਕ ਡੁਬਈ ਰਾਹੀਂ ਆ ਰਹੇ ਸਨ ਪਰ ਹੁਣ ਇਹ ਫਲਾਈਟਾਂ ਵੀ ਦਿੱਲੀ ਤੋਂ ਬੰਦ ਨਾਲ ਦੀਆਂ ਹਨ। ਜਿਸ ਕਰਕੇ ਕਹਿਣ ਨੂੰ ਸੌਖਾ ਪਰ ਭਾਰਤ ਆਉਣਾ ਔਖਾ ਹੋਇਆ ਪਿਆ ਹੈ।  ਕੁਝ ਫਲਾਈਟਾਂ ਅਮਰੀਕਾ ਨੂੰ ਜਾ ਰਹੀਆਂ ਸਨ ਅਤੇ ਉਥੋਂ ਐਲ. ਏ ਤੋਂ ਏਅਰ ਨਿਊਜ਼ੀਲੈਂਡ ਦੀ ਫਲਾਈਟ ਔਕਲੈਂਡ ਆ ਰਹੀ  ਸੀ। ਇਸ ਨੌਜਵਾਨ ਨੂੰ ਜਦੋਂ ਕੋਈ ਹੀਲਾ ਵਸੀਲਾ ਨਾ ਬਣਦਾ ਦਿਸਿਆ ਤਾਂ ਇਸਨੇ ਵਾਇਆ ਅਮਰੀਕਾ ਆਉਣਾ ਹੀ ਠੀਕ ਸਮਝਿਆ ਅਤੇ 6000 ਡਾਲਰ ਦੇ ਕਰੀਬ ਖਰਚ ਕਰਕੇ ਇਹ ਨੌਜਵਾਨ ਲਗਪਗ ਤਿੰਨ ਦਿਨਾਂ ਬਾਅਦ ਇਥੇ ਪਹੁੰਚਿਆ ਹੈ। ਇਸ ਪੰਜਾਬੀ ਨੌਜਵਾਨ ਪੁਸ਼ਪਿੰਦਰ ਸਿੰਘ ਨੇ ਆਪਣੀ ਹੱਡਬੀਤੀ ਦਸਦਿਆ ਕਿਹਾ ਕਿ ਉਹ 30 ਮਾਰਚ ਨੂੰ ਆਪਣੀ ਦਾਦੀ ਜੀ ਦੇ ਬਿਮਾਰ ਹੋਣ ਉਤੇ ਦਿੱਲੀ ਗਿਆ ਸੀ ਅਤੇ ਵਾਪਿਸੀ ਦੀ ਟਿਕਟ 15 ਅਪ੍ਰੈਲ ਦੀ ਸੀ ਪਰ ਉਸ ਵੇਲੇ ਇੰਡੀਆ ਤੋਂ ਕੋਈ ਨਾਗਰਿਕ ਵੀ ਇਥੇ ਆਉਣਾ ਬੰਦ ਕਰ ਦਿੱਤਾ ਗਿਆ ਸੀ। ਇਸ ਨੌਜਵਾਨ ਨੇ ਏਮੀਰੇਟਸ ਦੀ ਫਲਾਈਟ ਲਈ ਹੋਈ ਸੀ ਅਤੇ ਵਾਪਿਸੀ ਵਾਲੇ ਪੈਸੇ ਵੀ ਹੁਣ ਫਸ ਗਏ ਹਨ।
ਉਸਨੇ ਆਪਣਾ ਤਜ਼ਰਬਾ ਸਾਂਝਾ ਕਰਦਿਆਂ ਭਾਰਤੀ ਸੰਸਥਾਵਾਂ ਨੂੰ ਇਸ ਗੱਲ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਹੈ ਕਿ ਉਹ ਸਰਕਾਰ ਉਤੇ ਦਬਾਅ ਪਾ ਕੇ ਦੁਬਾਰਾ ਕੁਝ ਰੀਪੈਟਰੀਏਸ਼ਨ ਫਲਾਈਟਾਂ ਦਾ ਪ੍ਰਬੰਧ ਕਰਨ ਤਾਂ ਕਿ ਜਿਹੜੇ ਲੋਕ ਨਿਊਜ਼ੀਲੈਂਡ ਦੇ ਨਾਗਰਿਕ ਹੋਣ ਦੇ ਬਾਵਜੂਦ ਇਥੇ ਨਹੀਂ ਪਹੁੰਚ ਸਕਦੇ, ਉਹ ਆਰਾਮ ਦੇ ਨਾਲ ਇਥੇ ਪਹੁੰਚ ਸਕਣ। ਜੇਕਰ ਖਰਚਾ ਅਮਰੀਕਾ ਤੱਕ ਵੀ ਓਨਾ ਹੀ ਹੋ ਰਿਹਾ ਹੈ ਤਾਂ ਕਿਉਂਨਾ ਇਹ ਪੈਸਾ ਦੇਸ਼ ਦੀ ਏਅਰਲਾਈਨ ਨੂੰ ਜਾਵੇ।
ਨਿਊਜ਼ੀਲੈਂਡ ਸਰਕਾਰ ਅਤੇ ਭਾਰਤ ਸਰਕਾਰ ਆਪਸੀ ਸਹਿਯੋਗ ਦੇ ਨਾਲ ਇਸ ਵਿਸ਼ੇ ਉਤੇ ਕੰਮ ਕਰਨ ਅਤੇ ਦੁਬਾਰਾ ਕੁਝ ਵਿਸ਼ੇਸ਼ ਫਲਾਈਟਾਂ ਚਲਾਉਣ ਦਾ ਪ੍ਰਬੰਧ ਕਰਨ। ਇਸ ਵੇਲੇ ਸੈਂਕੜਿਆਂ ਦੇ ਹਿਸਾਬ ਨਾਲ ਨਿਊਜ਼ੀਲੈਂਡ ਦੇ ਨਾਗਰਿਕ ਇੰਡੀਆ ਫਸੇ ਹੋਏ ਹਨ ਅਤੇ ਜਿਨ੍ਹਾਂ ਕੋਲ ਸਿਰਫ ਪੀ. ਆਰ. ਹੈ ਉਹ ਇਸ ਤੋਂ ਵੀ ਜਿਆਦਾ ਹਨ।


Share