ਪੰਜਾਬੀ ਨੌਜਵਾਨ ਦੀ ਇਟਲੀ ਵਿੱਚ ਭੇਤਭਰੀ ਮੌਤ

734
Share

ਰੋਮ, 23 ਅਪ੍ਰੈਲ (ਪੰਜਾਬ ਮੇਲ)- ਇਟਲੀ ’ਚ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਸੂਬੇ ਲਾਸੀਓ ਦੇ ਜ਼ਿਲ੍ਹਾ ਲਾਤੀਨਾ ਵਿੱਚ ਪੰਜਾਬੀ ਨੌਜਵਾਨ ਗੁਰਮੁਖ ਸਿੰਘ (38) ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਉਸ ਦੀ ਭੈਣ ਰੁਪਿੰਦਰ ਕੌਰ ਨੇ ਦੱਸਿਆ ਕਿ ਗੁਰਮੁਖ ਸਿੰਘ 2009 ਵਿੱਚ ਇਟਲੀ ਆਇਆ ਸੀ। ਇਟਲੀ ਦੇ ਸ਼ਹਿਰ ਤੇਰਨੀ ’ਚ ਰਹਿੰਦੀ ਰੁਪਿੰਦਰ ਕੌਰ ਨੂੰ ਪੁਲੀਸ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਭਾਰਤੀ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਦੀ ਜੇਬ ਵਿੱਚ ਉਸ ਦਾ ਫੋਨ ਨੰਬਰ ਮਿਲਿਆ ਹੈ। ਉਹ ਪਤੀ ਨਾਲ ਲਾਤੀਨਾ ਪਹੁੰਚੀ ਅਤੇ ਲਾਸ਼ ਦੀ ਸ਼ਨਾਖ਼ਤ ਗੁਰਮੁਖ ਸਿੰਘ ਵਜੋਂ ਹੋਈ।

Share