ਪੰਜਾਬੀ ਨੌਜਵਾਨ ਦੀ ਇਟਲੀ ‘ਚ ਕੋਰੋਨਾ ਨਾਲ ਮੌਤ

739
Share

ਬਰੇਸ਼ੀਆ, 4 ਮਈ (ਪੰਜਾਬ ਮੇਲ)-ਇਟਲੀ ‘ਚ ਕੋਰੋਨਾ ਵਾਇਰਸ ਕਾਰਨ ਇਕ ਹੋਰ ਪੰਜਾਬੀ ਨੌਜਵਾਨ ਮੌਤ ਦੇ ਮੂੰਹ ‘ਚ ਚਲਾ ਗਿਆ। ਜਾਣਕਾਰੀ ਅਨੁਸਾਰ ਇਟਲੀ ਦੇ ਜਿਲ੍ਹਾ ਮਨਤੋਵਾ ਦੇ ਸ਼ਹਿਰ ਕਸਤੀਲਿਉਨੇ ਵਿਖੇ ਬਲਜੀਤ ਸਿੰਘ ਢਿੱਲੋਂ (38) ਲੰਬੇ ਸਮੇਂ ਤੋਂ ਮਾਤਾ-ਪਿਤਾ ਅਤੇ ਭਰਾਵਾਂ ਨਾਲ ਰਹਿ ਰਿਹਾ ਸੀ ਤੇ ਉਹ ਜਿਲ੍ਹਾ ਜਲੰਧਰ ਦੇ ਪਿੰਡ ਕੋਟਲਾ ਹੇਰਾਂ (ਨਕੋਦਰ) ਦਾ ਵਸਨੀਕ ਸੀ, ਮ੍ਰਿਤਕ ਦੇ ਪਰਿਵਾਰ ਨੇ ਇਟਲੀ ਦੀਆਂ ਸੰਸਥਾਵਾਂ ਨੂੰ ਸਸਕਾਰ ਕਰਨ ਲਈ ਮਦਦ ਦੀ ਗੁਹਾਰ ਲਗਾਈ ਹੈ। ਇਟਲੀ ਵਿਚ ਬੀਤੇ 24 ਘੰਟਿਆਂ ‘ਚ 269 ਹੋਰ ਮੌਤਾਂ ਹੋਣ ਨਾਲ ਮੌਤਾਂ ਦਾ ਕੁੱਲ ਅੰਕੜਾ 28236 ਹੋ ਗਿਆ ਹੈ ।

Share