ਪੰਜਾਬੀ ਦੀ ਮਨੀਲਾ ‘ਚ ਗੋਲੀ ਮਾਰ ਕੇ ਹੱਤਿਆ

276
Share

ਕੋਟਕਪੂਰਾ, 6 ਅਗਸਤ (ਪੰਜਾਬ ਮੇਲ)- ਇਥੋਂ ਦੇ ਨੇੜਲੇ ਪਿੰਡ ਫਿੱਡੇ ਕਲਾਂ ਦੇ ਨੌਜਵਾਨ ਹਰਪ੍ਰੀਤ ਸਿੰਘ ਮਾਨ (32) ਪੁੱਤਰ ਅਵਤਾਰ ਸਿੰਘ ਦੀ ਅੱਜ ਤੜਕਸਾਰ ਮਨੀਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਹਰਪ੍ਰੀਤ ਸਿੰਘ ਦਾ ਅਜੇ ਇਕ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੇ ਮਾਤਾ-ਪਿਤਾ ਪਹਿਲਾਂ ਹੀ ਵਿਛੋੜਾ ਦੇ ਚੁੱਕੇ ਹਨ। ਪਤਾ ਲੱਗਾ ਹੈ ਕਿ ਹਰਪ੍ਰੀਤ ਦੀ ਭੈਣ ਅਤੇ ਜੀਜਾ ਵੀ ਮਨੀਲਾ ਵਿਖੇ ਰਹਿੰਦੇ ਸਨ ਪਰ ਉਸ ਦੀ ਭੈਣ ਨੇੜਲੇ ਪਿੰਡ ਸਿਰਸੜੀ ਵਿਖੇ ਆਪਣੇ ਘਰ ਆਈ ਹੋਣ ਕਾਰਨ ਤਾਲਾਬੰਦੀ ਕਰਕੇ ਇੱਧਰ ਰਹਿ ਗਈ ਸੀ ਅਤੇ ਮਨੀਲਾ ਜਾਣ ਦੀਆਂ ਤਿਆਰੀਆਂ ਹੀ ਕਰ ਰਹੀ ਸੀ ਕਿ ਮਨਹੂਸ ਖ਼ਬਰ ਆ ਗਈ।


Share