ਪੰਜਾਬੀ ਤੇਜ਼ੀ ਨਾਲ ਪਾ ਰਹੇ ਕੋਰਨਾ ‘ਤੇ ਫਤਹਿ

712
Share

ਚੰਡੀਗੜ੍ਹ, 6 ਜੁਲਾਈ (ਪੰਜਾਬ ਮੇਲ)- ਪੰਜਾਬ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਇਸ ਦੌਰਾਨ ਚੰਗੀ ਖ਼ਬਰ ਇਹ ਹੈ ਕਿ ਕਾਫੀ ਸੰਖਿਆਂ ‘ਚ ਮਰੀਜ਼ ਠੀਕ ਹੋ ਕੇ ਘਰਾਂ ਨੂੰ ਵੀ ਪਰਤ ਰਹੇ ਹਨ। ਪੰਜਾਬ ‘ਚ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਗਿਣਤੀ ‘ਚ ਇਜ਼ਾਫਾ ਹੋ ਰਿਹਾ ਹੈ। ਐਤਵਾਰ 102 ਮਰੀਜ਼ਾਂ ਨੂੰ ਠੀਕ ਹੋਣ ਮਗਰੋਂ ਘਰ ਭੇਜ ਦਿੱਤਾ ਗਿਆ। ਪੰਜਾਬ ‘ਚ ਕੁੱਲ ਮਰੀਜ਼ਾਂ ਦਾ ਅੰਕੜਾ 6,385 ਹੋ ਗਿਆ ਜਿੰਨਾਂ ‘ਚੋਂ 4,408 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਤੇ ਮੌਜੂਦਾ ਸਮੇਂ 1,810 ਐਕਟਿਵ ਕੇਸ ਹਨ। ਸੂਬੇ ‘ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਰਿਕਵਰੀ ਰੇਟ ਕੌਮੀ ਔਸਤ ਤੋਂ ਕਰੀਬ 10 ਗੁਣਾ ਜ਼ਿਆਦਾ ਹੈ। ਜਿੱਥੇ ਰਿਕਵਰੀ ਰੇਟ ਦੀ ਰਾਸ਼ਟਰੀ ਔਸਤ 60.77% ਹੈ ਉੱਥੇ ਹੀ ਪੰਜਾਬ ‘ਚ ਇਹ ਪ੍ਰਤੀਸ਼ਤ 70 ਦੇ ਕਰੀਬ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਫੈਲਣ ਤੋਂ ਰੋਕਣ ਲਈ ਸਹੀ ਸਮੇਂ ‘ਤੇ ਲਏ ਫੈਸਲਿਆਂ ਦੀ ਨਤੀਜਾ ਹੈ ਕਿ ਅੱਜ ਪੰਜਾਬ ਦੀ ਸਥਿਤੀ ਦੂਜੇ ਰਾਜਾਂ ਨਾਲੋਂ ਬਿਹਤਰ ਹੈ। ਉਨ੍ਹਾਂ ਦੱਸਿਆ ਪੰਜਾਬ ‘ਚ ICMR ਤੋਂ ਪ੍ਰਮਾਣਤ 16 ਨਿੱਜੀ ਲੈਬ ਕੋਰੋਨਾ ਵਾਇਰਸ ਦੇ ਟੈਸਟ ਲਈ ਮੌਜੂਦ ਹਨ।


Share