ਪੰਜਾਬੀ ਅਦਾਕਾਰ ਸਤੀਸ਼ ਕੌਲ ਦਾ ਦੇਹਾਂਤ

116
Share

ਲੁਧਿਆਣਾ, 10 ਅਪ੍ਰੈਲ (ਪੰਜਾਬ ਮੇਲ)- ਪੰਜਾਬੀ ਫਿਲਮਾਂ ਦੇ ਅਦਾਕਾਰ ਸਤੀਸ਼ ਕੌਲ ਦਾ ਅੱਜ ਦੇਹਾਂਤ ਹੋ ਗਿਆ। ਸਤੀਸ਼ ਦੀ ਭੈਣ ਸੱਤਿਆ ਦੇਵੀ ਅਨੁਸਾਰ ਉਸ ਨੂੰ ਪਿਛਲੇ ਹਫਤੇ ਬੁਖਾਰ ਚੜ੍ਹਿਆ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਉਸ ਨੂੰ ਕਰੋਨਾ ਹੋਣ ਦੀ ਪੁਸ਼ਟੀ ਕੀਤੀ ਸੀ। ਸਤੀਸ਼ ਕੌਲ ਨੇ 300 ਪੰਜਾਬੀ ਫਿਲਮਾਂ ਤੋਂ ਇਲਾਵਾ ਹਿੰਦੀ ਫਿਲਮਾਂ ਤੇ ਟੀ.ਵੀ. ਸੀਰੀਅਲ ‘ਮਹਾਭਾਰਤ’ ’ਚ ਵੀ ਅਦਾਕਾਰੀ ਕੀਤੀ ਸੀ।

Share