ਪੜ੍ਹਾਈ ਲਈ ਆ ਰਹੇ ਬੱਚਿਆਂ ਨੂੰ ਹੁਣ ਕਿਸੇ ਤਕਲੀਫ਼ ਦਾ ਨਹੀਂ ਕਰਨਾ ਪਵੇਗਾ ਸਾਹਮਣਾ

68
Share

ਐਡਮਿੰਟਨ, 21 ਫਰਵਰੀ (ਪੰਜਾਬ ਮੇਲ)- ਜੋ ਬੱਚੇ ਕੈਨੇਡਾ ਦੀ ਧਰਤੀ ‘ਤੇ ਆਪਣੀ ਪੜ੍ਹਾਈ ਨਾਲ ਅੱਗੇ ਜੁੜਨ ਆ ਰਹੇ ਹਨ | ਹੁਣ ਉਨ੍ਹਾਂ ਨੂੰ ਕਿਸੇ ਵੀ ਹਵਾਈ ਅੱਡੇ ‘ਤੇ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਜਿਨ੍ਹਾਂ ਕੋਲ ਸਾਰੇ ਪੇਪਰ ਠੀਕ ਹਨ ਉਨ੍ਹਾਂ ਦਾ 72 ਘੰਟੇ ਪਹਿਲਾਂ ਕੋਰੋਨਾ ਦਾ ਟੈਸਟ ਪਾਸ ਹੋਵੇਗਾ | ਬਹੁਤ ਸਾਰੀਆਂ ਖ਼ਬਰਾਂ ਆ ਰਹੀਆਂ ਸਨ ਕਿ ਕੈਨੇਡਾ ਦੇ ਹਵਾਈ ਅੱਡੇ ‘ਤੇ ਪੜ੍ਹਨ ਲਈ ਆ ਰਹੇ ਬੱਚਿਆਂ ਨੂੰ ਕਾਫ਼ੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਸ ਨੂੰ ਲੈ ਕੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਬਿਲਕੁਲ ਸਾਫ਼ ਕਿਹਾ ਹੈ ਕਿ ਦੁਨੀਆ ਭਰ ਤੋਂ ਆ ਰਹੇ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਔਕੜ ਨਹੀਂ ਆਵੇਗੀ ਜੋ ਕੋਰੋਨਾ ਤੋਂ ਮੁਕਤ ਦਸਤਾਵੇਜ਼ਾਂ ਨਾਲ ਕੈਨੇਡਾ ਦੀ ਧਰਤੀ ‘ਤੇ ਉਤਰ ਰਹੇ ਹਨ |


Share