-2019-20 ‘ਚ 2 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਨੇ ਲਏ ਅਮਰੀਕੀ ਸੰਸਥਾਵਾਂ ‘ਚ ਦਾਖਲੇ
ਨਵੀਂ ਦਿੱਲੀ, 17 ਨਵੰਬਰ (ਪੰਜਾਬ ਮੇਲ)- ਅਮਰੀਕੀ ਦੂਤਾਵਾਸ ਵਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ‘ਓਪਨ ਡੋਰਜ਼ ਰਿਪੋਰਟ’ ‘ਚ ਦੱਸਿਆ ਗਿਆ ਹੈ ਕਿ 2019-20 ਦੇ ਅਕਾਦਮਿਕ ਸਾਲ ਦੌਰਾਨ 2 ਲੱਖ ਦੇ ਕਰੀਬ ਭਾਰਤੀ ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਅਮਰੀਕੀ ਸੰਸਥਾਵਾਂ ‘ਚ ਦਾਖਲੇ ਲਏ ਹਨ। ਇਸ ਰਿਪੋਰਟ ਮੁਤਾਬਿਕ ਉੱਚ ਸਿੱਖਿਆ ਲਈ ਅਮਰੀਕੀ ਸੰਸਥਾਵਾਂ ਨੂੰ ਚੁਣਨ ਵਾਲੇ ਵਿਸ਼ਵ ਭਰ ਦੇ 10 ਲੱਖ ਤੋਂ ਵਧੇਰੇ ਵਿਦਿਆਰਥੀਆਂ ‘ਚੋਂ 20 ਫ਼ੀਸਦੀ ਵਿਦਿਆਰਥੀ ਭਾਰਤੀ ਹਨ ਅਤੇ ਅਮਰੀਕਾ ‘ਚ ਅੰਡਰ ਗਰੈਜੂਏਟ ਵਿਦਿਆਰਥੀਆਂ ‘ਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਜਨਤਕ ਮਾਮਲਿਆਂ ਲਈ ਮੰਤਰੀ ਦੇ ਸਲਾਹਕਾਰ ਡੇਵਿਡ ਕੈਨੇਡੀ ਨੇ ਦੱਸਿਆ ਕਿ ਅਮਰੀਕਾ ‘ਚ ਪੜ੍ਹਾਈ ਕਰਨ ਲਈ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਪਿਛਲੇ 10 ਸਾਲਾਂ ਦੌਰਾਨ ਦੁੱਗਣੀ ਹੋ ਗਈ ਹੈ।