ਪ੍ਰੋਫੈਸਰ ਡਾ. ਉੱਪਲ ਰਿਸਰਚਰ ਪ੍ਰੋਫੈਸਰ ਐਵਾਰਡ-2021 ਨਾਲ ਸਨਮਾਨਿਤ

299
Share

ਨਵੀਂ ਦਿੱਲੀ, 6 ਦਸੰਬਰ (ਪੰਜਾਬ ਮੇਲ)- ਇੰਡੀਅਨ ਇੰਸਟੀਚਿਊਟ ਆਫ ਫਾਇਨਾਂਸ, ਨਵੀਂ ਦਿੱਲੀ ਵੱਲੋਂ ਅੰਤਰਰਾਸ਼ਟਰੀ ਅਤੇ ਐਵਾਰਡ ਕਾਨਫਰੰਸ-2021 ਕਰਵਾਈ ਗਈ, ਜਿਸ ਵਿਚ ਅਨੇਕਾਂ ਦੇਸ਼ਾਂ ਦੇ ਵਿਦਵਾਨਾਂ ਨੇ ਭਾਗ ਲਿਆ। ਇਸ ਕਾਨਫਰੰਸ ਵਿਚ ਚੰਗੀ ਖੋਜ ਕਰਨ ਲਈ ਕਈ ਵਿਦਵਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮਲੋਟ ਸ਼ਹਿਰ ਲਈ ਇਹ ਮਾਣ ਵਾਲੀ ਗੱਲ ਹੈ ਕਿ ਬਾਬਾ ਫਰੀਦ ਕਾਲਜ ਆਫ ਮੈਨੇਜਮੈਂਟ ਅਤੇ ਟੈਕਨਾਲੋਜੀ ਦੇ ਪੋ੍ਰਫੈਸਰ-ਕਮ-ਪ੍ਰਿੰਸੀਪਲ ਅਤੇ ਮਲੋਟ ਸ਼ਹਿਰ ਦੇ ਵਾਸੀ ਡਾ. ਉੱਪਲ ਨੂੰ ਬੈਸਟ ਰਿਸਰਚਰ ਪ੍ਰੋਫੈਸਰ ਐਵਾਰਡ-2021 ਨਾਲ ਸਨਮਾਨਿਤ ਕੀਤਾ ਗਿਆ। ਡਾ. ਉੱਪਲ ਨੇ 74 ਕਿਤਾਬਾਂ, 300 ਖੋਜ ਪੇਪਰ ਲਿਖੇ ਹਨ ਅਤੇ ਬਹੁਤ ਸਾਰੇ ਵਿਦਿਆਰਥੀਆਂ ਨੇ ਇਨ੍ਹਾਂ ਤੋਂ ਪੀ.ਐੱਚ.ਡੀ. ਵੀ ਕੀਤੀ। ਯੂ.ਜੀ.ਸੀ. ਦੇ ਕਈ ਮਹੱਤਵੂਰਨ ਪ੍ਰਾਜੈਕਟਾਂ ’ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਅਨੇਕਾਂ ਸੈਮੀਨਾਰਾਂ ਵਿਚ ਆਪਣੇ ਪੇਪਰ ਪੜ੍ਹੇ ਹਨ। ਬਹੁਤ ਸਾਰੇ ਦੋਸਤਾਂ ਨੇ ਅਤੇ ਬਾਬਾ ਫਰੀਦ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਡਾ. ਜੀ.ਐੱਸ. ਧਾਲੀਵਾਲ ਨੇ ਡਾ. ਉੱਪਲ ਨੂੰ ਇਸ ਸ਼ਾਨਦਾਰ ਪ੍ਰਾਪਤੀ ’ਤੇ ਵਧਾਈ ਦਿੱਤੀ।

Share