ਪ੍ਰਿੰਸ ਹੈਰੀ ਕਰਨਗੇ ਨੌਕਰੀ, ਸਟਾਰਟ ਅੱਪ ‘ਚ ਸੰਭਾਲਣਗੇ ਚੀਫ ਇਮਪੈਕਟ ਅਫਸਰ ਦਾ ਅਹੁਦਾ

147
Share

ਲੰਡਨ, 26 ਮਾਰਚ (ਪੰਜਾਬ ਮੇਲ)- ਬਰਤਾਨੀਆ ਦੇ ਸ਼ਾਹੀ ਪਰਿਵਾਰ ਨੂੰ ਛੱਡ ਸਧਾਰਨ ਜਿੰਦਗੀ ਬਤੀਤ ਕਰ ਰਹੇ ਡਿਊਕ ਆਫ ਸੁਸੈਕਸ ਪਿ੍ੰਸ ਹੈਰੀ ਹੁਣ ਅਮਰੀਕਾ ‘ਚ ਨੌਕਰੀ ਕਰਨ ਦਾ ਫ਼ੈਸਲਾ ਕੀਤਾ ਹੈ | ਉਹ ਸਾਨ ਫ੍ਰਾਂਸਿਸਕੋ ਦੇ ਇਕ ਸਟਾਰਟ ਅੱਪ ਬੇਟਰਅੱਪ ਦੇ ਨਾਲ ਬਤੌਰ ਸੀ.ਆਈ.ਓ. ਜੁੜ ਗਏ ਹਨ | ਭਾਵੇਂਕਿ ਉਨ੍ਹਾਂ ਦੀ ਇਸ ਨੌਕਰੀ ਨਾਲ ਆਰਥਿਕ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ | ਇਹ ਕੰਪਨੀ ਕਰਮਚਾਰੀਆਂ ਦੇ ਮਾਨਸਿਕ ਸਿਹਤ ਦੇ ਖੇਤਰ ਵਿਚ ਕੰਮ ਕਰਦੀ ਹੈ | ਹੈਰੀ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦੀ ਨਿਗਰਾਨੀ ਕਰਨਗੇ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ | ਇਸ ਦੌਰਾਨ ਹੈਰੀ ਨੇ ਸੀ.ਈ.ਓ. ਨਿਯੁਕਤ ਹੋਣ ਤੋਂ ਬਾਅਦ ਕਿਹਾ ਕਿ ਮੈਂ ਕੰਪਨੀ ਦੇ ਮਾਨਸਿਕ ਸਿਹਤ ਪ੍ਰਾਜੈਕਟ ਦਾ ਹਿੱਸਾ ਬਣ ਕੇ ਕੰਮ ਕਰਾਂਗਾ | ਕੰਪਨੀ ਦੇ ਸੀ.ਈ.ਓ. ਐਲੇਕਸੀ ਰੌਬਿਚਾਕਸ ਨੇ ਪਿ੍ੰਸ ਹੈਰੀ ਨੂੰ ਕੰਪਨੀ ਲਈ ਸਹੀ ਦੱਸਦਿਆਂ ਕਿਹਾ ਕਿ ਹੈਰੀ ਦਾ ਉਤਸ਼ਾਹਿਤ ਕਰਨ ਅਤੇ ਕੰਮ ਦੇ ਜ਼ਰੀਏ ਅਸਰ ਛੱਡਣ ਦਾ ਤਰੀਕਾ ਵਧੀਆ ਹੈ | ਬੈਟਰਅੱਪ ਕੰਪਨੀ ਮਾਰਸ, ਏ ਬੀ ਅਤੇ ਲਿੰਕਡਿਨ ਜਿਹੀਆਂ ਕੰਪਨੀਆਂ ਦੇ ਕਰਮਚਾਰੀਆਂ ਨਾਲ ਮਾਨਸਿਕ ਸਿਹਤ ਅਤੇ ਕੋਚਿੰਗ ਦੇ ਖੇਤਰ ਵਿਚ ਕੰਮ ਕਰਦੀ ਹੈ | ਬੈਟਰਅੱਪ 12,556 ਕਰੋੜ ਵਾਲੀ ਸਿਹਤ ਕੰਪਨੀ ਹੈ | ਬਿ੍ਟਿਸ਼ ਸ਼ਾਹੀ ਪਰਿਵਾਰ ਤੋਂ ਵੱਖ ਹੋਣ ਦੇ ਬਾਅਦ ਸਾਬਕਾ ਅਦਾਕਾਰਾ ਮੇਗਨ ਮਾਰਕੇਲ ਅਤੇ ਪਿ੍ੰਸ ਹੈਰੀ ਕੈਲੀਫੋਰਨੀਆ ਵਿਚ ਰਹਿ ਰਹੇ ਹਨ ਅਤੇ ਉਹ ਲਗਾਤਾਰ ਕਾਰੋਬਾਰੀ ਖੇਤਰ ਵਿਚ ਸਰਗਰਮ ਨਜ਼ਰ ਆ ਰਹੇ ਹਨ |


Share