ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਸਰੋਗੇਸੀ ਰਾਹੀਂ ਬਣੇ ਮਾਤਾ-ਪਿਤਾ

222
Share

ਲਾਸ ਏਂਜਲਸ, 22 ਜਨਵਰੀ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਅਤੇ ਅਮਰੀਕੀ ਗਾਇਕ ਨਿਕ ਜੋਨਸ ਸਰੋਗੇਸੀ ਰਾਹੀਂ ਮਾਤਾ-ਪਿਤਾ ਬਣ ਗਏ ਹਨ। ਪ੍ਰਿਯੰਕਾ ਅਤੇ ਉਨ੍ਹਾਂ ਦੇ ਪਤੀ ਨਿਕ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ। ਪ੍ਰਿਯੰਕਾ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਦਾ ਜਨਮ 15 ਜਨਵਰੀ ਨੂੰ ਸਰੋਗੇਸੀ ਰਾਹੀਂ ਹੋਇਆ ਸੀ। ਜੋੜੇ ਨੇ ਬਿਆਨ ਵਿਚ ਕਿਹਾ ਕਿ ਉਹ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਬੇਹੱਦ ਖੁਸ਼ ਹਨ ਕਿ ਉਨ੍ਹਾਂ ਦੇ ਘਰ ‘ਸਰੋਗੇਟ’ (ਇਕ ਔਰਤ, ਜੋ ਕਿਸੇ ਹੋਰ ਦੇ ਬੱਚੇ ਆਪਣੀ ਕੁੱਖ ਵਿਚ ਪਾਲਦੀ ਹੈ) ਰਾਹੀਂ ਬੱਚੇ ਦਾ ਜਨਮ ਹੋਇਆ ਹੈ। ਜੋੜੇ ਨੇ ਆਪਣੇ ਬੱਚੇ ਦੇ ਨਾਮ ਜਾਂ ਲਿੰਗ ਦਾ ਖੁਲਾਸਾ ਨਹੀਂ ਕੀਤਾ। ਪ੍ਰਿਯੰਕਾ ਅਤੇ ਨਿਕ ਦਾ ਵਿਆਹ 2018 ’ਚ ਭਾਰਤ ਵਿਚ ਹੋਇਆ ਸੀ।

Share