ਪ੍ਰਸਿੱਧ ਹਾਲੀਵੁੱਡ ਅਦਾਕਾਰਾ ਜੇਨ ਪਾਵੇਲ ਕਹਿ ਗਈ ਦੁਨੀਆ ਨੂੰ ਅਲਵਿਦਾ

423
1954 ਵਿਚ ਆਈ ' ''ਸੈਵਨ ਬ੍ਰਾਈਡਜ਼ ਫਾਰ ਸੈਵਨ ਬ੍ਰਦਰਜ਼' ਫਿਲਮ ਵਿਚ ਜੇਨ ਪਾਵੇਲ (ਵਿਚਾਲੇ) ਹੋਰ ਕਲਾਕਾਰਾਂ ਨਾਲ।
Share

ਸੈਕਰਾਮੈਂਟੋ, 17 ਸਤੰਬਰ ( ਹੁਸਨ ਲੜੋਆ ਬੰਗਾ/(ਪੰਜਾਬ ਮੇਲ)- ”ਸੈਵਨ ਬ੍ਰਾਈਡਜ਼ ਫਾਰ ਸੈਵਨ ਬ੍ਰਦਰਜ਼’ , ਰਾਇਲ ਵੈਡਿੰਗ ਤੇ ਹੋਰ ਫਿਲਮਾਂ ਵਿਚ ਯਾਦਗਾਰੀ ਭੂਮਿਕਾ ਨਿਭਾਉਣ ਵਾਲੀ ਪ੍ਰਸਿੱਧ ਅਦਾਕਾਰਾ ਜੇਨ ਪਾਵੇਲ 92 ਸਾਲ ਦੀ ਉਮਰ ਵਿਚ ਆਪਣੇ ਚਹੇਤਿਆਂ ਨੂੰ ਅਲਵਿਦਾ ਕਹਿ ਗਈ। ਪਾਵੇਲ ਦੇ ਲੰਬਾ ਸਮਾਂ ਮਿੱਤਰ ਰਹੇ ਸੂਸਾਨ ਗਰੈਂਜਰ ਨੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੇ ਵਿਲਟਨ, ਕੋਨੈਕਟੀਕਟ ਵਿਚ ਆਪਣੇ ਘਰ ਵਿਚ ਆਖਰੀ ਸਾਹ ਲਿਆ। ਉਹ ਕੁੱਦਰਤੀ ਮੌਤ   ਮਰੀ ਹੈ ਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਨਹੀਂ ਸੀ। ਪਾਵੇਲ ਨੇ 5 ਸਾਲ ਦੀ ਉਮਰ ਵਿਚ ਪੋਰਟਲੈਂਡ, ਓਰਗੋਨ, ਵਿਚ ਰੇਡੀਓ ਉਪਰ ਗੀਤ ਗਾ ਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। 16 ਸਾਲ ਦੀ ਉਮਰ ਵਿਚ ਉਸ ਨੂੰ ਪਹਿਲੀ ਫਿਲਮ ਮਿਲੀ।


Share