ਪ੍ਰਸਿੱਧ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ‘ਧੀਆਂ’ ਦੀ ਵੀਡੀਓ ਸ਼ੂਟਿੰਗ ਹੋਈ ਮੁਕੰਮਲ

606

ਧੀਆਂ: ਖੁਸ਼ੀਆਂ ਦਾ ਸਿਰਨਾਵਾਂ
-ਹਰਜਿੰਦਰ ਸਿੰਘ ਬਸਿਆਲਾ ਦਾ ਲਿਖਿਆ ਗੀਤ ਹੋਵੇਗਾ ਜਲਦੀ ਰਿਲੀਜ਼
ਆਕਲੈਂਡ, 12 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਕੱਲ੍ਹ ਜਿੱਥੇ ਪੂਰੇ ਵਿਸ਼ਵ ਦੇ ਵਿਚ ‘ਅੰਤਰਰਾਸ਼ਟਰੀ ਕੰਨਿਆ ਦਿਵਸ’ ਮਨਾਇਆ ਗਿਆ ਉਥੇ ਪ੍ਰਸਿੱਧ ਪੰਜਾਬੀ ਗਾਇਕ ਹਰਮਿੰਦਰ ਨੂਰਪੁਰੀ ਨੇ ਆਪਣੇ ਆ ਰਹੇ ਨਵੇਂ ਗੀਤ ‘ਧੀਆਂ’ ਦੀ ਸ਼ੂਟਿੰਗ ਵੀ ਮੁਕੰਮਲ ਕਰ ਲਈ। ਇਹ ਗੀਤ ਨਿਊਜ਼ੀਲੈਂਡ ਵਸਦੇ ਪੱਤਰਕਾਰ ਤੇ ਲੇਖਕ ਸ. ਹਰਜਿੰਦਰ ਸਿੰਘ ਬਸਿਆਲਾ ਨੇ ਲਿਖਿਆ ਹੈ। ਇਸਦੀ ਆਡੀਓ ਰਿਕਾਰਡਿੰਗ ਤੋਂ ਬਾਅਦ ਇਸ ਦੀ ਵੀਡੀਓ ਰਿਕਾਰਡਿੰਗ ਕਰਕੇ ਦੁਨੀਆ ਦੇ ਵਿਚ ਇਹ ਸੰਦੇਸ਼ਾ ਛੱਡਣ ਦਾ ਯਤਨ ਕੀਤਾ ਜਾਵੇਗਾ ਕਿ ਅੱਜ ‘ਧੀਆਂ’ ਪੂਰੀ ਦੁਨੀਆ ਦੇ ਵਿਚ ਹਰ ਖੇਤਰ ਦੇ ਵਿਚ ਅੱਗੇ ਹਨ। ਇਹ ਧੀਆਂ ਆਪਣੇ ਜਿੱਥੇ ਇਕ ਪਰਿਵਾਰ ਦੀਆਂ ਖੁਸ਼ੀਆਂ ਦਾ ਸਿਰਨਾਵਾਂ ਹੋ ਨਿਬੜਦੀਆਂ ਹਨ ਉਥੇ ਮਾਪਿਆਂ ਦਾ ਪਰਛਾਵਾਂ ਬਣ ਜੀਵਨ ਦੇ ਅੰਤ ਤੱਕ ਪੇਕਿਆਂ ਨਾਲ ਪਿਆਰ ਦੀਆਂ ਤੰਦਾਂ ਮਜ਼ੂਬਤ ਬਣਾਈ ਰੱਖਦੀਆਂ ਹਨ। ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਦਵਿੰਦਰ ਸਿੰਘ ਸੁੱਜੋਂ -ਬੀਟ ਬ੍ਰਦਰਜ ਨੰਗਲ ਵੱਲੋਂ ਜਦ ਕਿ ਮਿਕਸਿੰਗ ਦਾ ਕੰਮ ਮੋਹਾਲੀ ਤੋ ਦੇਬੂ ਸੁਖਦੇਵ ਨੇ ਕੀਤਾ ਹੈ।

ਵੀਡੀਓ ਡਾਇਰੈਕਟਰ ਚਰਨਜੀਤ ਢੱਟ ਨੇ ਬੀਤੇ ਕੱਲ੍ਹ ਪੰਜਾਬੀ ਫਿਲਮੀ ਕਲਾਕਾਰ ਦੇ ਨਾਲ ਇਸ ਗੀਤ ਦੀ ਵੀਡੀਓਗ੍ਰਾਫੀ ਕੀਤੀ। ਇਨ੍ਹਾਂ ਕਲਾਕਾਰਾਂ ਦੇ ਵਿਚ ਸ. ਅੰਮ੍ਰਿਤਪਾਲ ਸਿੰਘ ਬਿੱਲਾ ਭਾਜੀ, ਮੈਡਮ ਪਰਮਿੰਦਰ ਕੌਰ ਗਿੱਲ ਅਤੇ ਮਾਡਲ ਪ੍ਰਭਲੀਨ ਕੌਰ ਸ਼ਾਮਿਲ ਹਨ। ਗਾਇਕ ਹਰਮਿੰਦਰ ਨੂਰਪੁਰੀ ਦੇ ਹੁਣ ਤੱਕ ਦੇ ਬੜੇ ਕਮਾਲ ਦੇ ਗੀਤ ਆ ਚੁੱਕੇ ਹਨ ਜਿਨ੍ਹਾਂ ਨੂੰ ਗੀਤਕਾਰ ਹਰਵਿੰਦਰ ਓਹੜਪੁਰੀ ਹੋਰਾਂ ਨੇ ਲਿਖਿਆ ਸੀ। ਇਹ ਗੀਤ ਆਉਣ ਵਾਲੇ ਕੁਝ ਦਿਨਾਂ ਦੇ ਵਿਚ ਰਿਲੀਜ਼ ਕੀਤਾ ਜਾਵੇਗਾ। ਵੀਡੀਓ ਰਿਕਾਰਡਿੰਗ ਸਿਨੇਮਾ ਪੱਧਰ ਦੀ Àਚ ਤਕਨੀਕ ਕੈਮਰਿਆਂ ਨਾਲ ਕੀਤੀ ਗਈ ਹੈ। ਗਾਇਕ ਹਰਮਿੰਦਰ ਨੂਰਪੁਰੀ ਨੇ ਇਸ ਗੀਤ ਦੇ ਵਿਚ ਸਹਿਯੋਗ ਦੇਣ ਦੇ ਲਈ ਨਿਊਜ਼ੀਲੈਂਡ ਵਸਦੇ ਆਪਣੇ ਦੋਸਤਾਂ ਮਿੱਤਰਾਂ ਸ. ਦਲਬੀਰ ਸਿੰਘ ਲਸਾੜਾ, ਸ. ਖੜਗ ਸਿੰਘ, ਸ. ਕੁਲਦੀਪ ਸਿੰਘ ਰਈਆ, ਸ. ਸੰਨੀ ਸਿੰਘ, ਸ. ਜਰਨੈਲ ਸਿੰਘ ਹਜ਼ਾਰਾ, ਸ. ਅਵਤਾਰ ਤਰਕਸ਼ੀਲ ਅਤੇ ਹੋਰ ਮੀਡੀਆ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਹੈ।
ਸੋ ਅੱਜ ਦੇ ਪ੍ਰਚਲਿਤ ਗੀਤਾਂ ਦੇ ਵਿਚ ਧੀਆਂ ਨੂੰ ਸਮਰਪਿਤ ਗੀਤ ਪੇਸ਼ ਕਰਨਾ ਦਰਸਾਉਂਦਾ ਹੈ ਕਿ ਸੰਦੇਸ਼ਵਾਹਕ ਗੀਤਾਂ ਦਾ ਵੇਲਾ ਹਮੇਸ਼ਾਂ ਬਰਕਰਾਰ ਰਹਿੰਦਾ ਹੈ। ਪਰਿਵਾਰਾਂ ਦੇ ਰਿਸ਼ਤਿਆਂ ਨੂੰ ਕਾਇਮ ਰੱਖਣ ਲਈ ਅਜਿਹੇ ਗੀਤਾਂ ਦੀ ਪ੍ਰਸੰਸ਼ਾ ਕਰਨੀ ਜਰੂਰ ਬਣਦੀ ਹੈ।