ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤਾਂ ਵਿਭਾਗ ਨੇ ਕੋਵਿਡ-19 ਮਹਾਂਮਾਰੀ ਦੌਰਾਨ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਾਉਣ ਲਈ ਤਕਨਾਲੋਜੀ ਅਧਾਰਤ ਹੱਲ ਕੀਤੇ ਵਿਕਸਿਤ

764

ਚੰਡੀਗੜ, 25 ਮਈ (ਪੰਜਾਬ ਮੇਲ)-ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤਾਂ ਵਿਭਾਗ (ਡੀਜੀਆਰ ਐਂਡ ਪੀਜੀ) ਨੇ ਕੋਵਿਡ -19 ਮਹਾਂਮਾਰੀ ਦੌਰਾਨ ਪੰਜਾਬ ਸਰਕਾਰ ਨੂੰ ਬੇਮਿਸਾਲ ਤਕਨਾਲੋਜੀ ਅਧਾਰਤ ਹੱਲ ਮੁਹੱਈਆ ਕਰਾਉਣ ਲਈ ਸਰਗਰਮ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਮੁੱਖ ਸਕੱਤਰ (ਪ੍ਰਸ਼ਾਸਕੀ ਸੁਧਾਰ ਅਤੇ ਲੋਕ ਸ਼ਿਕਾਇਤਾਂ  ਵਿਭਾਗ) ਸ੍ਰੀਮਤੀ ਵਿਨੀ ਮਹਾਜਨ ਨੇ ਦੱਸਿਆ ਕਿ ਵਿਭਾਗ ਨੇ ਤਾਲਾਬੰਦੀ ਦੌਰਾਨ ਅੰਕੜਿਆਂ ਦੇ ਪ੍ਰਬੰਧਨ, ਸਾਂਝੇ ਕਰਨ ਅਤੇ ਵਿਸ਼ਲੇਸ਼ਣ ਕਰਨ ਦੇ ਨਾਲ ਨਾਲ ਜਰੂਰੀ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਭਾਵਸ਼ਾਲੀ ਢੰਗ ਨਾਲ ਮੁਹੱਈਆ ਕਰਵਾਉਣ ਲਈ ਵੀ ਹੱਲ ਵਿਕਸਿਤ ਕੀਤੇ ਹਨ।
ਉਨਾਂ ਅੱਗੇ ਦੱਸਿਆ ਕਿ ਆਈ.ਟੀ.  ਟੀਮ, ਨੂੰ ਸੀ.ਈ.ਓ.-(ਗਵਰਨੈਂਸ) ਰਵੀ ਭਗਤ ਅਤੇ ਡਾਇਰੈਕਟਰ ਡੀ.ਜੀ.ਆਰ. ਅਤੇ ਪੀ.ਜੀ. ਪਰਮਿੰਦਰਪਾਲ ਸਿੰਘ ਦੀ ਨਿਗਰਾਨੀ ਵਿਚ ਰਾਜ ਸਰਕਾਰ ਦੀ, ਇਸ ਮੁਸ਼ਕਲ ਪੜਾਅ ਵਿਚ ਸਹਾਇਤਾ ਲਈ ਟੈਕਨਾਲੋਜੀ ਹੱਲ ਤਿਆਰ ਕਰਨ ਅਤੇ ਲਾਗੂ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੂਰੀ ਟੀਮ ਨੇ ਆਪਣੀ ਸਮਰਪਿਤ ਅਤੇ ਨਵੀਨਤਾਕਾਰੀ ਪਹੁੰਚ ਰਾਹੀਂ ਇਹਨਾਂ ਵਿਲੱਖਣ ਹੱਲ ਨੂੰ ਵਿਕਸਤ ਕਰਨ ਲਈ ਸਖਤ ਮਿਹਨਤ ਕੀਤੀ।
ਜਨਰਲ ਮੈਨੇਜਰ( ਪੀਐਸ ਈਜੀਐਸ) ਵਿਨੇਸ਼ ਗੌਤਮ, ਸੀਨੀਅਰ ਸਲਾਹਕਾਰ ਜਸਮਿੰਦਰ ਪਾਲ ਸਿੰਘ ਅਤੇ ਮਨਪ੍ਰੀਤ ਦੁਆਰਾ ਪ੍ਰਬੰਧਿਤ ਟੀਮਾਂ ਨੇ ਮਾਰਚ 2020 ਵਿਚ ਕੋਵਾ ਐਪ ਬਣਾਇਆ ਅਤੇ ਲਾਂਚ ਕੀਤਾ, ਜਿਸ ਵਿਚ ਮਹਾਂਮਾਰੀ ਦੇ ਫੈਲਣ ਨੂੰ ਰੋਕਣ ਲਈ, ਜੀਓ ਟੈਗ ਮਰੀਜ਼ਾਂ ਦੀ ਪਛਾਣ  ਕਰਨ ਅਤੇ ਇਕਾਂਤਵਾਸ ਵਾਲੇ ਵਿਅਕਤੀਆਂ ਸਬੰਧੀ ਜਾਣਕਾਰੀ ਉਪਲਬਧ ਹੈ ।ਇਸ ਐਪ ਦੇ ਹੁਣ ਤੱਕ  23 ਲੱਖ ਡਾਊਨਲੋਡ ਕੀਤੇ ਗਏ ਹਨ, ਕਿਸੇ ਹੋਰ ਸਰਕਾਰ ਜਾਂ ਸੰਗਠਨ ਨੇ ਅਜਿਹਾ ਹੀ ਕੋਈ ਹੱਲ ਇਸ ਤੋਂ ਪਹਿਲਾਂ ਨਹੀਂ ਵਰਤਿਆ। ਵਿਨੀ ਮਹਾਜਨ ਨੇ ਕਿਹਾ ਕਿ ਲਗਭਗ 11 ਰਾਜਾਂ ਨੇ ਕੋਵਾ ਐਪ ਅਤੇ ਡੈਸ਼ਬੋਰਡ ਵਿਚ ਐਡਮਿਨ ਲੌਗਿਨ ਤਕ ਪਹੁੰਚ ਸਬੰਧੀ ਬੇਨਤੀ ਕੀਤੀ ਹੈ ਤਾਂ ਜ਼ੋ ਉਹ ਆਪਣੇ ਰਾਜਾਂ ਵਿਚ ਅਜਿਹੀਆਂ ਸੇਵਾਵਾਂ ਦਾ ਪ੍ਰਬੰਧਨ ਕਰਨ ਲਈ ਐਪਲੀਕੇਸ਼ਨ ਦੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਸਕਣ ।
ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਸਮੇਂ ਦੇ ਬੀਤਣ ਨਾਲ ਇਸ ਟੀਮ ਨੇ ਕੋਵਾ ਐਪ ਲਈ ਵਿਲੱਖਣ ਵਿਸ਼ੇਸ਼ਤਾਵਾਂ ਅਤੇ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿਨਾਂ ਨੇ ਨਾਗਰਿਕਾਂ ਨੂੰ ਜ਼ਰੂਰੀ ਸੇਵਾਵਾਂ ਅਤੇ ਡਾਕਟਰੀ ਸਹਾਇਤਾ ਤਕ ਪਹੁੰਚਣ ਵਿਚ ਸਹਾਇਤਾ ਕੀਤੀ ਹੈ; ਜ਼ਿਲਾ ਪ੍ਰਸ਼ਾਸਨ ਨੂੰ ਤਾਲਾਬੰਦੀ ਅਤੇ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿਚ ਸਹਾਇਤਾ ਕੀਤੀ ਹੈ; ਹਰ ਲਾਗ ਵਾਲੇ ਵਿਅਕਤੀ ਦੇ ਸੰਪਰਕ ਇਤਿਹਾਸ ਦਾ ਪਤਾ ਲਗਾਇਆ; ਅਤੇ ਨਾਲ ਹੀ ਰਾਜ ਪੱਧਰ ਤੇ ਫੈਸਲੇ ਲੈਣ ਵਾਲਿਆਂ ਨੂੰ 22 ਜ਼ਿਲਿਆਂ ਦੇ ਕੋਵਿਡ -19 ਦੇ ਅੰਕੜਿਆਂ ਦੇ ਅਸਲ ਸਮੇਂ ਦੇ ਅਪਡੇਟਸ ਦੀ ਆਗਿਆ ਦਿੱਤੀ। ਕਈ ਏਜੰਸੀਆਂ, ਸਟਾਰਟ-ਅਪਸ ਅਤੇ ਵਿਭਾਗ ਨੂੰ ਪ੍ਰੋ ਬੋਨੋ ਸਹਾਇਤਾ ਪ੍ਰਦਾਨ ਕਰਨ ਦੇ ਇੱਛੁਕ ਸੰਸਥਾਵਾਂ , ਆਈ ਟੀ ਟੀਮ ਨੇ ਡਾਟਾ ਇਕੱਤਰ ਕਰਨ ਅਤੇ ਏਕੀਕਰਣ ਲਈ ਕਈ ਡੈਸ਼ਬੋਰਡ ਲਾਗੂ ਕੀਤੇ ਹਨ ਜਿਵੇਂ ਕਿ ਪ੍ਰਵਾਸੀ ਕਾਮਿਆਂ ਦੀ ਰਜਿਸਟ੍ਰੇਸ਼ਨ, ਵਾਪਸ ਆਉਣ ਲਈ ਤਿਆਰ ਨਾਗਰਿਕਾਂ ਦੀ ਰਜਿਸਟ੍ਰੇਸ਼ਨ ਜਾਂ ਹੋਰਨਾਂ ਨੂੰ ਪੰਜਾਬ ਤੋਂ ਬਾਹਰ ਭੇਜਣਾ।
ਇਹ ਟੀਮ ਸਿਹਤ ਅਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗਾਂ, ਰਾਜ ਕੋਵਿਡ -19 ਕੰਟਰੋਲ ਰੂਮ ਦੇ ਨਾਲ ਨਾਲ ਪੰਜਾਬ ਮੰਡੀ ਬੋਰਡ ਨੂੰ ਆਈ ਟੀ ਸਹਾਇਤਾ ਦੀ ਲਗਾਤਾਰ ਸਹਾਇਤਾ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਡੀਜੀਆਰ ਐਂਡ ਪੀਜੀ ਵਿਚ ਇਕ ਅੰਦਰੂਨੀ ਆਈ ਟੀ ਟੀਮ ਰੱਖਣਾ ਇਕ ਸੰਪਤੀ ਅਤੇ ਇਕ ਅਨਮੋਲ ਸਹਾਇਤਾ ਸਾਬਤ ਹੋਇਆ ਹੈ, ਖ਼ਾਸਕਰ ਇਸ ਬੇਮਿਸਾਲ ਸੰਕਟ ਦੇ ਸਮੇਂ ਦੌਰਾਨ।