ਪ੍ਰਵਾਸੀ ਭਾਰਤੀ ਆਪਣੇ ਪਾਸਪੋਰਟ ਵਿਚ ਹੁਣ ਵਿਦੇਸ਼ਾਂ ਦਾ ਸਥਾਨਕ ਪਤਾ ਕਰਾ ਸਕਣਗੇ ਦਰਜ

1017
Share

ਯੂ.ਏ.ਈ., 29 ਅਕਤੂਬਰ (ਪੰਜਾਬ ਮੇਲ)- ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਹੋਰ ਸਥਾਨਾਂ ‘ਤੇ ਪ੍ਰਵਾਸੀ ਭਾਰਤੀ ਆਪਣੇ ਪਾਸਪੋਰਟ ਵਿਚ ਹੁਣ ਵਿਦੇਸ਼ਾਂ ਦਾ ਸਥਾਨਕ ਪਤਾ ਦਰਜ ਕਰਾ ਸਕਣਗੇ। ਇਹ ਜਾਣਕਾਰੀ ਦੁਬਈ ਵਿਚ ਭਾਰਤੀ ਦੂਤਾਵਾਸ ਦੇ ਇਕ ਅਧਿਕਾਰੀ ਨੇ ਦਿੱਤੀ। ਦੁਬਈ ਵਿਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਨੇ ਦੱਸਿਆ ਕਿ ਭਾਰਤ ਦੀ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਭਾਰਤੀ ਨਾਗਰਿਕ ਸਬੰਧਤ ਦੇਸ਼ ਦਾ ਸਥਾਨਕ ਪਤਾ ਪਾਸਪੋਰਟ ਵਿਚ ਦਰਜ ਕਰ ਸਕਣਗੇ ਤਾਂ ਜੋ ਉਹਨਾਂ ਲੋਕਾਂ ਨੂੰ ਸਹਿਯੋਗ ਦਿੱਤਾ ਜਾ ਸਕੇ ਜਿਹਨਾਂ ਕੋਲ ਭਾਰਤ ਵਿਚ ਸਥਾਈ ਜਾਂ ਵੈਧ ਵੀਜ਼ਾ ਨਹੀਂ ਹੈ। ਕਿਰਾਏ ਦੇ ਮਕਾਨ ਜਾਂ ਆਪਣੇ ਮਕਾਨ ਵਿਚ ਰਹਿਣ ਵਾਲੇ ਭਾਰਤੀ ਪ੍ਰਵਾਸੀ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ। ਜਿਹੜੇ ਲੋਕ ਯੂ.ਏ.ਈ. ਦਾ ਆਪਣਾ ਪਤਾ ਦੇਣਾ ਚਾਹੁੰਦੇ ਹਨ ਉਹਨਾਂ ਨੂੰ ਨਵੇਂ ਪਾਸਪੋਰਕਟ ਵਿਚ ਪਤਾ ਬਦਲਵਾਉਣ ਲਈ ਅਰਜ਼ੀ ਦੇਣ ਦੇ ਸਮੇਂ ਰਿਹਾਇਸ਼ ਸਰਟੀਫਿਕੇਟ ਦੇ ਤੌਰ ‘ਤੇ ਕੁਝ ਦਸਤਾਵੇਜ਼ ਦੇਣੇ ਹੋਣਗੇ।


Share