ਪ੍ਰਵਾਸੀ ਪੰਜਾਬੀ ਲੇਖਕ ਸ਼ਿੰਦਰ ਸਿੰਘ ਮੀਰਪੁਰੀ ਦੀ ਪੁਸਤਕ ਪਿਓ-ਪੁੱਤ ਦਾ ਰਿਸ਼ਤਾ ਲੋਕ ਅਰਪਣ

118
ਪੁਸਤਕ ਰਿਲੀਜ਼ ਕਰਦੇ ਹੋਏ ਉੱਘੇ ਸਾਹਿਤਕਾਰ।
Share

ਕੁੱਪ ਕਲਾਂ, 9 ਮਾਰਚ (ਮਨਜਿੰਦਰ ਸਿੰਘ ਸਰੌਦ/ਪੰਜਾਬ ਮੇਲ)- ਪ੍ਰਸਿੱਧ ਪ੍ਰਵਾਸੀ ਪੰਜਾਬੀ ਲੇਖਕ ਸ਼ਿੰਦਰ ਸਿੰਘ ਮੀਰਪੁਰੀ ਦੇ ਚੋਣਵੇਂ ਲੇਖਾਂ ਦੀ ਪੁਸਤਕ ਪਿਓ-ਪੁੱਤ ਦਾ ਰਿਸ਼ਤਾ ਉੱਘੀਆਂ ਸਾਹਿਤਕ ਹਸਤੀਆਂ ਦੀ ਹਾਜ਼ਰੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਤੋਂ ਬਾਅਦ ਅਰਦਾਸ ਉਪਰੰਤ ਲੋਕ ਅਰਪਣ ਕੀਤੀ ਗਈ। ਪਿਛਲੇ ਲੰਬੇ ਸਮੇਂ ਤੋਂ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ ਰਹਿ ਰਹੇ ਪੰਜਾਬੀ ਲੇਖਕ ਮੀਰਪੁਰੀ ਦੀ ਇਹ ਤੀਜੀ ਪੁਸਤਕ ਹੈ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ‘ਸਰਦਾਰੀਆਂ’ ਤੇ ‘ਆਉ ਪੰਜਾਬ ਬਚਾਈਏ’ ਵਰਗੀਆਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ ਹਨ। ਸਿੰਦਰ ਸਿੰਘ ਮੀਰਪੁਰੀ ਦੀ ਇਸ ਪੁਸਤਕ ਅੰਦਰ ਪੰਜਾਬੀ ਦੇ ਚੋਣਵੇਂ ਲੇਖ ਜੋ ਸਾਡੇ ਸਮਾਜ ਦੀ ਸਹੀ ਤਰਜਮਾਨੀ ਕਰਦੇ ਹਨ, ਨੂੰ ਥਾਂ ਦਿੱਤੀ ਗਈ ਹੈ। ਸਮਾਗਮ ਵਿਚ ਸ਼ਾਮਲ ਸਾਹਿਤਕ ਹਸਤੀਆਂ ਦੀ ਹਾਜ਼ਰੀ ਵਿਚ ਐੱਮ.ਆਰ. ਨਾਂ ਦੀ ਰਿਕਾਰਡਿੰਗ ਕੰਪਨੀ ਨੂੰ ਵੀ ਲਾਂਚ ਕੀਤਾ ਗਿਆ।
ਪੁਸਤਕ ਲੋਕ ਅਰਪਣ ਕਰਨ ਸਮੇਂ ਵੱਖ-ਵੱਖ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਆਖਿਆ ਗਿਆ ਕਿ ਮੀਰਪੁਰੀ ਨੇ ਸਦਾ ਹੀ ਮਾਂ ਬੋਲੀ ਨੂੰ ਤਰਜੀਹ ਦੇ ਕੇ ਪੰਜਾਬੀ ਸਾਹਿਤ ਦੀ ਸੇਵਾ ਵਿਚ ਵੱਡਾ ਯੋਗਦਾਨ ਪਾਇਆ ਹੈ। ਉਹ ਅਮਰੀਕਾ ਵਰਗੀ ਧਰਤੀ ’ਤੇ ਰਹਿ ਕੇ ਵੀ ਆਪਣੀ ਮਿੱਟੀ ਨਾਲ ਜੁੜੇ ਹਨ। ਪੁਸਤਕ ਨੂੰ ਲੋਕ ਅਰਪਣ ਕਰਨ ਸਮੇਂ ਪੰਜਾਬੀ ਲੇਖਕ ਸਿੰਦਰ ਸਿੰਘ ਮੀਰਪੁਰੀ, ਸੀਨੀਅਰ ਪੱਤਰਕਾਰ ਸੁਖਜਿੰਦਰ ਸਿੰਘ ਝੱਲ ਅਮਰਗੜ੍ਹ, ਪੱਤਰਕਾਰ ਲੇਖਕ ਬਲਬੀਰ ਸਿੰਘ ਬੱਬੀ ਤੱਖਰਾਂ, ਪੰਜਾਬੀ ਗਾਇਕ ਜੱਸ ਚੌਹਾਨ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ ਰਾਠੌਰ, ਨਰਿੰਦਰਪਾਲ ਸਿੰਘ, ਸ਼ੇਰ ਸਿੰਘ ਚੌਹਾਨ, ਜਸਵਿੰਦਰ ਸਿੰਘ, ਗੁਰਦੀਪ ਸਿੰਘ, ਗੁਲਜ਼ਾਰ ਸਿੰਘ, ਪਰਵਿੰਦਰ ਸਿੰਘ, ਜਥੇਦਾਰ ਕੁਲਵੰਤ ਸਿੰਘ, ਪਰਮਜੀਤ ਸਿੰਘ ਪ੍ਰਭਜੋਤ ਸਿੰਘ, ਮਿਲਣਜੋਤ ਸਿੰਘ, ਗੁਰਕੀਰਤ ਸਿੰਘ, ਬਾਬਾ ਮਾਨ ਸਿੰਘ, ਹਰਵੇਲ ਸਿੰਘ, ਗੁਰਨਾਮ ਸਿੰਘ, ਗੁਰਵਿੰਦਰ ਸਿੰਘ, ਮਿਲਨਜੋਤ ਸਿੰਘ ਰਾਠੌਰ ਹਾਜ਼ਰ ਸਨ।

Share