ਪ੍ਰਵਾਸੀ ਪੰਜਾਬੀ ਦੀ ਅਮਰੀਕਾ ਵਾਪਸ ਜਾਣ ਤੋਂ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ

11
Share

ਨਿਹਾਲ ਸਿੰਘ ਵਾਲਾ/ਬਿਲਾਸਪੁਰ, 19 ਜੁਲਾਈ (ਪੰਜਾਬ ਮੇਲ)- ਪਿੰਡ ਹਿੰਮਤਪੁਰਾ ਦੇ ਉੱਘੇ ਸਮਾਜ ਸੇਵੀ ਪ੍ਰਵਾਸੀ ਪੰਜਾਬੀ ਚਮਕੌਰ ਸਿੰਘ ਕੌਰਾ ਅਮਰੀਕਾ ਵਾਲੇ ਦੀ ਫਲਾਈਟ ਤੋਂ ਕੁੱਝ ਘੰਟੇ ਪਹਿਲਾਂ ਹੀ ਦਿਲ ਦਾ ਦਿਲ ਦੌਰਾ ਪੈਣ ਨਾਲ ਮੌਤ ਹੋ ਗਈ। ਪ੍ਰਵਾਸੀ ਪੰਜਾਬੀ ਚਮਕੌਰ ਸਿੰਘ ਕੌਰਾ ਦੇਸ਼ ਵਿਆਪੀ ਲਾਕਡਾਊਨ ਤੋਂ ਪਹਿਲਾਂ ਅੰਤਰਰਾਸ਼ਟਰੀ ਫਲਾਈਟਾਂ ਬੰਦ ਹੋਣ ਕਾਰਨ ਪੰਜਾਬ ਤੋਂ ਵਾਪਸ ਅਮਰੀਕਾ ਨਹੀਂ ਜਾ ਸਕਿਆ ਅਤੇ ਆਪਣੇ ਪਿੰਡ ਹਿੰਮਤਪੁਰਾ ਵਿਖੇ ਰਹਿ ਰਿਹਾ ਸੀ। ਕਾਫੀ ਜਦੋਜਹਿਦ ਤੋਂ ਬਾਅਦ ਅਮਰੀਕੀ ਸਰਕਾਰ ਵਲੋਂ ਉਸ ਨੂੰ ਭਾਰਤ ‘ਚੋਂ ਅਮਰੀਕਾ ਜਾਣ ਦੀ ਹਰੀ ਝੰਡੀ ਦੇ ਦਿੱਤੀ ਸੀ। ਅੱਜ ਉਸ ਨੇ ਅਮਰੀਕਾ ਲਈ ਰਵਾਨਾ ਹੋਣਾ ਸੀ, ਜਿਸ ਲਈ ਪੂਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ ਪਰ ਤੁਰਨ ਤੋਂ ਦੋ ਘੰਟੇ ਪਹਿਲਾਂ ਹੀ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।


Share