ਪ੍ਰਵਾਸੀਆਂ ਦੀ ਭੀੜ ਹਟਾਉਣ ਤੋਂ ਬਾਅਦ ਟੈਕਸਾਸ ਸਰਹੱਦ ਨੂੰ ਦੁਬਾਰਾ ਖੋਲ੍ਹਿਆ

439
Share

ਫਰਿਜ਼ਨੋ, 27 ਸਤੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਟੈਕਸਾਸ ’ਚ ਡੇਲ ਰਿਓ ਦੇ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀਆਂ ਦੀ ਭੀੜ ਨੂੰ ਹਟਾਉਣ ਦੇ ਬਾਅਦ ਯੂ.ਐੱਸ.-ਮੈਕਸੀਕੋ ਬਾਰਡਰ ਕ੍ਰਾਸਿੰਗ ਨੂੰ ਸ਼ਨੀਵਾਰ ਨੂੰ ਅੰਸ਼ਕ ਤੌਰ ’ਤੇ ਦੁਬਾਰਾ ਖੋਲ੍ਹਿਆ ਗਿਆ ਹੈ।
ਯੂ.ਐੱਸ. ਕਸਟਮਜ਼ ਐਂਡ ਬਾਰਡਰ ਪੈਟਰੋਲ (ਸੀ.ਬੀ.ਪੀ.) ਅਨੁਸਾਰ ਡੇਲ ਰਿਓ ਪੋਰਟ ਆਫ ਐਂਟਰੀ ਗੈਰਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਲਈ ਕਈ ਦਿਨਾਂ ਤੋਂ ਬੰਦ ਸੀ। ਸੀ.ਬੀ.ਪੀ. ਅਨੁਸਾਰ ਇਹ ਸਰਹੱਦ ਸ਼ਨੀਵਾਰ ਦੁਪਹਿਰ ਨੂੰ ਯਾਤਰੀਆਂ ਅਤੇ ਪੈਦਲ ਯਾਤਰੀਆਂ ਲਈ ਖੁੱਲ੍ਹੀ। ਅਧਿਕਾਰੀਆਂ ਦੇ ਅਨੁਸਾਰ, ਇਹ ਸਰਹੱਦ 17 ਸਤੰਬਰ ਤੋਂ ਬੰਦ ਸੀ ਅਤੇ ਟ੍ਰੈਫਿਕ ਨੂੰ ਈਗਲ ਪਾਸ ਪੋਰਟ ਆਫ ਐਂਟਰੀ ਵੱਲ ਮੋੜ ਦਿੱਤਾ ਗਿਆ ਸੀ। ਪਿਛਲੇ ਹਫਤੇ, 15,000 ਦੇ ਕਰੀਬ ਗੈਰਕਾਨੂੰਨੀ ਪ੍ਰਵਾਸੀ ਜਿਨ੍ਹਾਂ ਵਿਚੋਂ ਜਿਆਦਾਤਰ ਹੈਤੀ ਦੇਸ਼ ਤੋਂ ਸਨ, ਇਹ ਪ੍ਰਵਾਸੀ ਰੀਓ ਗ੍ਰਾਂਡੇ ਦੇ ਨੇੜੇ ਇੱਕ ਪੁਲ ਦੇ ਹੇਠਾਂ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਹੁਣ ਅਧਿਕਾਰੀਆਂ ਦੁਆਰਾ ਹਟਾ ਦਿੱਤਾ ਗਿਆ ਹੈ।

Share