ਪ੍ਰਮਾਣੂ ਸਮਝੌਤੇ ਤੋਂ ਪਹਿਲਾਂ ਅਮਰੀਕਾ ਪਾਬੰਦੀਆਂ ਹਟਾਏ : ਇਰਾਨ

444
Share

ਤਹਿਰਾਨ, 7 ਫਰਵਰੀ (ਪੰਜਾਬ ਮੇਲ)- ਇਰਾਨ ਨੇ ਅਮਰੀਕਾ ਨੂੰ ਕਿਹਾ ਹੈ ਕਿ ਜੇਕਰ ਉਹ ਚਾਹੁੰਦਾ ਹੈ ਕਿ ਤਹਿਰਾਨ ਪੱਛਮੀ ਦੇਸ਼ਾਂ ਨਾਲ ਪ੍ਰਮਾਣੂ ਸਮਝੌਤੇ ਸਬੰਧੀ ਆਪਣੇ ਵਾਅਦੇ ਨਿਭਾਏ, ਤਾਂ ਉਸ ਨੂੰ ਸਾਰੀਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ। ਇਰਾਨ ਦੇ ਆਗੂ ਅਯਾਤੁੱਲ੍ਹਾ ਅਲੀ ਖਮੇਨੀ ਦੇ ਹਵਾਲੇ ਨਾਲ ਸਰਕਾਰੀ ਟੀ.ਵੀ. ਚੈੱਨਲ ਨੇ ਅੱਜ ਇਹ ਰਿਪੋਰਟ ਦਿੱਤੀ ਹੈ। ਜੋਅ ਬਾਇਡਨ ਦੇ ਰਾਸ਼ਟਰਪਤੀ ਬਣਨ ਮਗਰੋਂ ਖਮੇਨੀ ਦੀ ਇਹ ਪਹਿਲੀ ਟਿੱਪਣੀ ਹੈ, ਜਿਸ ਨੇ ਕਿਹਾ ਕਿ ਉਹ ਸਮਝੌਤੇ ਲਈ ਗੱਲਬਾਤ ’ਚ ਮੁੜ ਸ਼ਾਮਲ ਹੋਣਾ ਚਾਹੁੰਦੇ ਹਨ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਸਾਲ 2018 ’ਚ ਇਕਪਾਸੜ ਤੌਰ ’ਤੇ ਅਮਰੀਕਾ ਵੱਲੋਂ ਗੱਲਬਾਤ ਬੰਦ ਕਰ ਦਿੱਤੀ ਸੀ।

Share