ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਲਾਹਕਾਰ ਪੀ.ਕੇ. ਸਿਨਹਾ ਵਲੋਂ ਅਸਤੀਫ਼ਾ

338
Share

ਨਵੀਂ ਦਿੱਲੀ, 17 ਮਾਰਚ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਮੁੱਖ ਸਲਾਹਕਾਰ ਪੀ.ਕੇ. ਸਿਨਹਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੂਤਰਾਂ ਅਨੁਸਾਰ 1977 ਬੈਚ ਦੇ ਸੇਵਾਮੁਕਤ ਆਈ.ਏ.ਐੱਸ. ਅਧਿਕਾਰੀ ਪੀ.ਕੇ. ਸਿਨਹਾ ਨੂੰ ਸਤੰਬਰ 2019 ’ਚ ਓ.ਐੱਸ.ਡੀ. ਵਜੋਂ ਸੰਖੇਪ ਕਾਰਜਕਾਲ ਤੋਂ ਬਾਅਦ ਪ੍ਰਧਾਨ ਮੰਤਰੀ ਦਾ ਪ੍ਰਮੁੱਖ ਸਲਾਹਕਾਰ ਨਿਯੁਕਤ ਕੀਤਾ ਗਿਆ ਸੀ। ਚਾਰ ਸਾਲ ਤੱਕ ਕੈਬਨਿਟ ਸਕੱਤਰ ਵਜੋਂ ਸੇਵਾ ਨਿਭਾਉਣ ਤੋਂ ਬਾਅਦ ਸਿਨਹਾ ਨੂੰ ਅਗਸਤ 2019 ’ਚ ਪ੍ਰਧਾਨ ਮੰਤਰੀ ਦਾ ਓ.ਐੱਸ.ਡੀ. ਬਣਾਇਆ ਗਿਆ ਸੀ। ਸਿਨਹਾ ਊਰਜਾ ਮੰਤਰਾਲੇ ’ਚ ਸਕੱਤਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਆਪਣੇ ਅਸਤੀਫ਼ਾ ਪੱਤਰ ’ਚ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ। ਪ੍ਰਧਾਨ ਮੰਤਰੀ ਦਫਤਰ ਛੱਡਣ ਵਾਲੇ ਉਹ ਦੂਸਰੇ ਉੱਚ-ਅਧਿਕਾਰੀ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਨਿਰਪੇਂਦਰ ਮਿਸ਼ਰਾ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ।

Share