ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਲਿਖ ਰਹੀ ਸੀ ਆਪਣਾ ਭਾਸ਼ਣ ਅਤੇ ਰੁੱਝੇ ਹੋਣ ਦੀ ਸਟਾਫ ਨੇ ਖਿੱਚ ਲਈ ਤਸਵੀਰ

387
Share

ਆਕਲੈਂਡ, 4 ਫਰਵਰੀ, (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)-ਨਿਊਜ਼ੀਲੈਂਡ ਦੀ ਮਾਣਯੋਗ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਅੱਜ ਆਪਣੇ ਫੇਸ ਬੁੱਕ ਪੇਜ ਉਤੇ ਆਪਣੀ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿਚ ਉਹ ਕੁਝ ਲਿਖ ਰਹੀ ਦਿਖ ਰਹੀ ਹੈ, ਉਸਨੇ ਦੰਦਾ ਦੇ ਵਿਚ ਇਕ ਹੋਰ ਕਾਗਜ਼ ਫੜਿਆ ਹੋਇਆ ਹੈ, ਲਿਖਣ ਵਾਲੇ ਕਾਗਜ਼ ਦੇ ਥੱਲੇ ਵੀ ਹੋਰ ਕਾਗਜ਼ ਨਜ਼ਰ ਆ ਰਹੇ ਹਨ। ਇਸ ਤਸਵੀਰ ਬਾਬਤ ਉਨ੍ਹਾਂ ਆਪ ਹੀ ਲਿਖਿਆ ਹੈ ਕਿ ਉਨ੍ਹਾਂ ਦੀ ਟੀਮ ਦੇ ਕਿਸੇ ਵਿਅਕਤੀ ਨੇ ਮੇਰੀ ਫੋਟੋ ਖਿੱਚ ਲਈ ਸੀ, ਜਦੋਂ ਮੈਂ ਆਪਣੇ ਕੰਮ ਵਿਚ ਬਹੁਤ ਰੁੱਝੀ ਹੋਈ ਸੀ। ਉਨ੍ਹਾਂ ਕਿਹਾ ਕਿ ਉਹ ਆ ਰਹੇ ਵਾਇਟਾਂਗੀ ਡੇਅ ਵਾਸਤੇ ਆਪਣਾ ਭਾਸ਼ਣ ਲਿਖ ਰਹੀ ਸੀ, ਕਦੀ ਦੁਬਾਰਾ ਲਿਖਣਾ ਪੈ ਰਿਹਾ ਸੀ ਕਿਉਂਕਿ ਉਹ ਉਸ ਸਮੇਂ ਲੋਕਾਂ ਦੇ ਸਾਹਮਣੇ ਖੜੀ ਹੋ ਰਹੀ ਹੋਵੇਗੀ।
41 ਸਾਲਾ ਨਿਊਜ਼ੀਲੈਂਡ ਦੀ ਇਸ ਪ੍ਰਧਾਨ ਮੰਤਰੀ ਦਾ ਕਰੋਨਾ ਵਾਇਰਸ ਉਤੇ ਕਾਬੂ ਪਾਉਣ ਕਰਕੇ ਪੂਰੀ ਦੁਨੀਆ ਦੇ ਵਿਚ ਬਹੁਤ ਮਾਨ-ਸਨਮਾਨ ਹੋਇਆ ਹੈ। ਦੇਸ਼ ਦੇ ਲੋਕਾਂ ਨੇ ਦੁਬਾਰਾ ਵੋਟਾਂ ਪਾ ਕੇ ਲੇਬਰ ਪਾਰਟੀ ਦੀ ਸਰਕਾਰ ਪਿਛਲੇ ਸਾਲ ਦੇ ਅੰਤ ਵਿਚ ਖੜ੍ਹੀ ਕੀਤੀ ਹੈ। 2008 ਤੋਂ ਮੈਂਬਰ ਪਾਰਲੀਮੈਂਟ ਚਲੀ ਆ ਰਹੀ ਹੈ ਅਤੇ 2017 ਤੋਂ ਪ੍ਰਧਾਨ ਮੰਤਰੀ ਹੈ। ਸੋ ਅੱਜ ਤਾਂ ਪ੍ਰਧਾਨ ਮੰਤਰੀ ਦੀ ਇਹ ਫੋਟੋ ਇੰਝ ਹੈ ਜਿਵੇਂ ਕਹਿ ਰਹੀ ਹੋਵੇ ‘ਮੇਰੀ ਕਿਸ ਖਿੱਚ ਲਈ ਫੋਟੋ ਕੰਮ ਕਰਦੀ ਦੀ’?


Share