ਪ੍ਰਧਾਨ ਮੰਤਰੀ ਅਪਣਾ ਫੋਨ ਨੰਬਰ ਦੱਸਣ, ਅਸੀਂ ਕਾਲ ਕਰ ਲਵਾਂਗੇ : ਰਾਕੇਸ਼ ਟਿਕੈਤ

531
Share

ਨਵੀਂ ਦਿੱਲੀ, 6 ਫਰਵਰੀ (ਪੰਜਾਬ ਮੇਲ)- ਤਿੰਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਅੱਜ ਸ਼ਨਿੱਚਰਵਾਰ ਨੂੰ 73ਵੇਂ ਦਿਨ ਵਿਚ  ਪਹੁੰਚ ਗਿਆ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਇੱਕ ਉਮੀਦ ਵਿਚ ਨਜ਼ਰ ਆ ਰਹੇ ਹਨ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ ਦੋ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨ ਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ ਲਈ ਤਿਆਰ ਹਨ।

ਮੋਦੀ ਨਾਲ ਗੱਲਬਾਤ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਕਿਹੜਾ ਨੰਬਰ ਹੈ? ਨੰਬਰ ਦੇ ਦਿਓ। ਅਸੀਂ ਅਪਣਾ ਨੰਬਰ ਉਨ੍ਹਾਂ ਦਿੱਤਾ ਹੋਇਆ। ਮੈਂ ਨੰਬਰ ਜਨਤਕ ਕੀਤਾ ਹੋਇਆ ਹੈ।  ਪ੍ਰਧਾਨ ਮੰਤਰੀ ਵੀ ਅਪਣਾ ਨੰਬਰ ਦੇ ਦੇਣ। ਅਸੀਂ ਉਨ੍ਹਾਂ ਨੂੰ ਕਾਲ ਕਰ ਲਵਾਂਗੇ।
ਰਾਕੇਸ਼ ਟਿਕੈਤ ਨੇ ਸਕਾਰਾਤਮਕ ਅੰਦਾਜ਼ ਵਿਚ ਕਿਹਾ ਕਿ ਉਹ ਪ੍ਰਧਾਨ ਮੰਤਰੀ ਮੋਦੀ ਦੇ ਬੁਲਾਵੇ ਦੀ ਉਡੀਕ ਕਰ ਰਹੇ ਹਨ। ਦਰਅਸਲ ਪਿਛਲੇ ਦਿਨੀਂ ਸਰਬਦਲੀ ਬੈਠਕ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਦੇ ਮੁੱਦੇ ’ਤੇ ਕਿਹਾ ਸੀ ਕਿ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਕਿਸਾਨਾਂ ਨਾਲ ਗੱਲਬਾਤ ਤੋਂ ਬਸ ਇੱਕ ਫੋਨ ਕਾਲ ਦੂਰ ਹਨ। ਕਿਸਾਨ ਨੇਤਾ ਜਦ ਚਾਹੁਣ, ਤਦ ਖੇਤੀ ਬਾੜੀ ਮੰਤਰੀ ਤੋਮਰ ਨੂੰ ਫੋਨ ਕਰ ਲੈਣ। ਇਸੇ ਮੁੱਦੇ ’ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਪਣਾ ਨੰਬਰ ਦੇ ਦੇਣ, ਉਹ ਫੋਨ ਕਰ ਲੈਣਗੇ।


Share