ਪ੍ਰਦੂਸ਼ਣ ਦਾ ਉੱਤਰੀ ਭਾਰਤ ਦੇ ਰਾਜਾਂ ‘ਚ ਖ਼ਤਰਨਾਕ ਪੱਧਰ, ਦਿੱਲੀ ਦੀ ਸਥਿਤੀ ‘ਖ਼ਤਰਨਾਕ

496
Share

ਨਵੀਂ ਦਿੱਲੀ, 9 ਨਵੰਬਰ (ਪੰਜਾਬ ਮੇਲ)- ਦੇਸ਼ ਦੇ ਉੱਤਰੀ ਰਾਜ ‘ਚ ਲਗਾਤਾਰ ਵਧਦੇ ਜਾ ਰਹੇ ਹਵਾ ਪ੍ਰਦੂਸ਼ਣ ਤੋਂ ਲੋਕ ਪ੍ਰੇਸ਼ਾਨ ਹਨ। ਘਰ ਤੋਂ ਬਾਹਰ ਨਿਕਲਦੇ ਹੀ ਲੋਕਾਂ ਨੂੰ ਅੱਖਾਂ ‘ਚ ਜਲਣ ਹੋ ਰਹੀ ਹੈ। ਵਧਦੇ ਹਵਾ ਪ੍ਰਦੂਸ਼ਣ ਦੇ ਚਲਦਿਆਂ ਲੋਕਾਂ ਦਾ ਦਮ ਘੁਟ ਰਿਹਾ ਹੈ। ਲਗਾਤਾਰ ਦੂਸ਼ਿਤ ਹੋ ਰਹੀ ਹਵਾ ਕਾਰਨ ਲੋਕਾਂ ਦਾ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਹੀ ਨਹੀਂ ਹਵਾ ਪ੍ਰਦੂਸ਼ਣ ਕਾਰਨ ਇਸ ਸਮੇਂ ਦੇਸ਼ ਦੇ ਕਈ ਸੂਬਿਆਂ ‘ਚ ਧੁੰਦ ਛਾਈ ਹੋਈ ਹੈ। ਹਰੇਕ ਦਿਨ ਦਿੱਲੀ-ਐਨਸੀਆਰ ਦੀ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਏਅਰ ਕਵਾਲਿਟੀ ਇੰਡੈਕਸ (ਏਕਿਊਆਈ) ਵੀ ਗੰਭੀਰ ਸ਼੍ਰੇਣੀ ‘ਚ ਪਹੁੰਚ ਗਿਆ ਹੈ।
ਹਰ ਸਾਲ ਦਿਵਾਲੀ ਆਉਣ ਤੋਂ ਪਹਿਲਾਂ ਪ੍ਰਦੂਸ਼ਣ ਦਾ ਪੱਧਰ ਵਧ ਜਾਂਦਾ ਹੈ। ਇਸ ਸਾਲ ਵੀ ਪ੍ਰਦੂਸ਼ਣ ਵਿੱਚ ਕੋਈ ਸੁਧਾਰ ਨਜ਼ਰ ਨਹੀਂ ਆ ਰਿਹਾ ਹੈ। ਲੋਕਾਂ ਨੂੰ ਲਗਾਤਾਰ ਘਰ ‘ਤੇ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ‘ਚ ਪਰਾਲੀ ਸਾੜਨ ਨਾਲ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਦੇਸ਼ ਦੇ ਉੱਤਰੀ ਰਾਜ ਵਿੱਚ ਲਗਾਤਾਰ ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ।
ਦਿੱਲੀ-ਐਨਸੀਆਰ ‘ਚ ਹਵਾ ਗੁਣਵੱਤਾ ਪੱਧਰ 470 ਤੱਕ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਤਾਜ਼ਾ ਡਾਟੇ ਮੁਤਾਬਕ ਪ੍ਰਦੂਸ਼ਣ ਨਾਲ ਹੋਰ ਜ਼ਿਆਦਾ ਗੰਭੀਰ ਹਾਲਾਤ ਹੋ ਗਏ ਹਨ।
ਸੀਪੀਸੀਬੀ ਮੁਤਾਬਕ ਦਿੱਲੀ ਦੇ ਆਨੰਦ ਵਿਹਾਰ ਇਲਾਕੇ ‘ਚ ਹਵਾ ਗੁਣਵੱਤਾ ਪੱਧਰ 484 ਅਤੇ ਪੱਛਮੀ ਦਿੱਲੀ ਦੇ ਮੁੰਡਕਾ ਇਲਾਕੇ ਵਿੱਚ 470 ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਓਖਲਾ ਫੇਜ-2 ਵਿੱਚ ਏਕਿਊਆਈ 465 ਅਤੇ ਵਜੀਰਪੁਰ ਵਿੱਚ 468 ਤੱਕ ਪਹੁੰਚ ਗਿਆ ਹੈ। ਮਾਹਰਾਂ ਮੁਤਾਬਕ ਦਿੱਲੀ-ਐਨਸੀਆਰ ‘ਚ ਹਵਾ ਗੁਣਵੱਤਾ ਪੱਧਰ ‘ਚ ਵਾਧੇ ਕਾਰਨ ਸਿਰਫ਼ ਪਰਾਲੀ ਸਾੜਨ ਦੇ ਨਾਲ-ਨਾਲ ਸਥਾਨਕ ਕਾਰਕ ਵੀ ਜ਼ਿੰਮੇਦਾਰ ਦੱਸੇ ਜਾ ਰਹੇ ਹਨ।
ਯੂਪੀ ਦੇ ਹਾਥਰਸ ਸ਼ਹਿਰ ‘ਚ ਲਗਾਤਾਰ ਧੁੰਦ ਵਧਣ ਕਾਰਨ ਏਅਰ ਕਵਾਲਟੀ ਇੰਡੈਕਸ ਵੀ ਵਧ ਰਿਹਾ ਹੈ। ਪਿਛਲੇ 48 ਘੰਟਿਆਂ ਵਿੱਚ ਏਕਿਊਆਈ 51 ਪੁਆਇੰਟ ਵਧ ਗਿਆ ਹੈ। ਲਗਾਤਾਰ ਮੀਡੀਆ ਰਿਪੋਰਟਾਂ ‘ਚ ਦੱਸਿਆ ਜਾ ਰਿਹਾ ਹੈ ਕਿ ਉਤਰ ਭਾਰਤ ਵਿੱਚ ਪਰਾਲੀ ਸਾੜਨ ਨਾਲ ਸਥਾਨਕ ਪੱਧਰ ‘ਤੇ ਵਾਹਨਾਂ ਅਤੇ ਉਦਯੋਗਾਂ ਤੋਂ ਹੋਣ ਵਾਲੇ ਪ੍ਰਦੂਸ਼ਣ ਨਾਲ ਹਾਲਾਤ ਵਿਗੜ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਹੀ ਹਾਲਾਤ ਰਹੇ ਤਾਂ ਦਿਵਾਲੀ ਤੱਕ ਸਾਹ ਲੈਣਾ ਮੁਸ਼ਕਲ ਹੋ ਸਕਦਾ ਹੈ।
ਇਸ ਦੇ ਨਾਲ ਹੀ ਯੂਪੀ ਦੇ ਬਾਗਪਤ ‘ਚ ਵੀ ਹਵਾ ਪ੍ਰਦੂਸ਼ਣ ‘ਚ ਕੋਈ ਸੁਧਾਰ ਨਹੀਂ ਆ ਰਿਹਾ ਹੈ। ਇੱਥੇ ਏਕਿਊਆਈ 391 ਤੱਕ ਪਹੁੰਚ ਗਿਆ ਹੈ। ਹਵਾ ਪ੍ਰਦੂਸ਼ਣ ਕਾਰਨ ਬਾਗਪਤ ‘ਚ ਧੁੰਦ ਦੀ ਚਾਦਰ ਛਾਈ ਹੋਈ ਹੈ। ਦੇਸ਼ ਵਿੱਚ ਹਵਾ ਪ੍ਰਦੂਸ਼ਣ ਦੇ ਲਿਹਾਜ਼ ਨਾਲ ਸਭ ਤੋਂ ਚੋਟੀ ‘ਤੇ ਚੱਲ ਰਿਹਾ ਹੈ। ਤਾਜਨਗਰੀ ‘ਚ ਵੀ ਦੂਸ਼ਿਤ ਹਵਾ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਹੈ।
ਦੇਸ਼ ਦੇ ਕਈ ਸੂਬਿਆਂ ‘ਚ ਪਰਾਲੀ ਸਾੜਨ ਦੇ ਚਲਦਿਆਂ ਹਵਾ ਪ੍ਰਦੂਸ਼ਣ ਖ਼ਤਰਨਾਕ ਰੂਪ ਧਾਰਦਾ ਜਾ ਰਿਹਾ ਹੈ। ਇਸੇ ਤਰ•ਾਂ ਹਰਿਆਣਾ ਦੇ ਜੀਂਦ ‘ਚ ਹਵਾ ਸਭ ਤੋਂ ਵੱਧ ਖਰਾਬ ਦਰਜ ਕੀਤੀ ਗਈ ਹੈ। ਇੱਥੇ ਹਵਾ ਗੁਣਵੱਤਾ ਸੂਚਕ ਅੰਕ 444 ਤੱਕ ਪਹੁੰਚ ਗਿਆ ਹੈ।


Share