ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਰੁਧ ਸਿੰਘੂ ਬਾਰਡਰ ‘ਤੇ ਮਹਾਂਮਾਰੀ ਐਕਟ ਤਹਿਤ ਪਰਚਾ ਦਰਜ

516
Share

ਨਵੀਂ ਦਿੱਲੀ, 11 ਦਸੰਬਰ (ਪੰਜਾਬ ਮੇਲ)- ਸਿੰਘੂ ਬਾਰਡਰ ਦੀ ਰੈੱਡ ਲਾਈਟ ‘ਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਐਫਆਈਆਰ ਵਿਚ ਕਿਸਾਨਾਂ ‘ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਦਿੱਲੀ ਪੁਲਿਸ ਨੇ ਕਿਸਾਨਾਂ ‘ਤੇ ਮਹਾਂਮਾਰੀ ਐਕਟ ਤੇ ਹੋਰ ਧਾਰਾਵਾਂ ਤਹਿਤ ਅਰੋਪ ਲਗਾਏ ਹਨ। ਦੱਸ ਦਈਏ ਕਿ ਇਹ ਕਿਸਾਨ 29 ਨਵੰਬਰ ਨੂੰ ਲਾਮਪੁਰ ਬਾਰਡਰ ਤੋਂ ਜ਼ਬਰਦਸਤੀ ਦਿੱਲੀ ਦੀ ਸਰਹੱਦ ਵਿਚ ਦਾਖਲ ਹੋਏ ਤੇ ਸਿੰਘੂ ਬਾਰਡਰ ਦੀ ਰੈੱਡ ਲਾਈਟ ‘ਤੇ ਧਰਨਾ ਦੇ ਰਹੇ ਸੀ। 7 ਦਸੰਬਰ ਨੂੰ ਵੀ ਪੁਲਿਸ ਨੇ ਅਲੀਪੁਰ ਥਾਣੇ ਵਿਚ ਕਿਸਾਨਾਂ ਖਿਲਾਫ਼ ਐਫਆਈਆਰ ਦਰਜ ਕੀਤੀ। ਜ਼ਿਕਰਯੋਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਖਿਲਾਫ਼ ਪਿਛਲੇ 15 ਦਿਨਾਂ ਤੋਂ ਕਿਸਾਨ ਸਿੰਘੂ ਬਾਰਡਰ ਸਮੇਤ ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ‘ਤੇ ਧਰਨਾ ਦੇ ਰਹੇ ਹਨ। ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਹੁਣ ਤੱਕ ਪੰਜ ਦੌਰ ਦੀ ਬੈਠਕ ਹੋ ਚੁੱਕੀ ਹੈ ਪਰ ਇਹ ਸਾਰੀਆਂ ਬੈਠਕਾਂ ਬੇਸਿੱਟਾ ਰਹੀਆਂ। ਕਿਸਾਨ ਜਥੇਬੰਦੀਆਂ ਨੇ ਸਰਕਾਰ ਨੂੰ 4 ਦਸੰਬਰ ਤੋਂ ਦੇਸ਼ ਵਿਆਪੀ ਅੰਦੋਲਨ ਦੀ ਚੇਤਾਵਨੀ ਦਿੱਤੀ ਹੈ।

Share