ਪ੍ਰਦਰਸ਼ਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ : ਵਰੁਣ ਗਾਂਧੀ

231
Share

* ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਉਣ ਦੇ ਮਾਮਲੇ ’ਚ ਜਵਾਬਦੇਹੀ ਤੈਅ ਹੋਣੀ ਚਾਹੀਦੀ
ਲਖਨਊ, 7 ਅਕਤੂਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਵੀਰਵਾਰ ਨੂੰ ਲਖੀਮਪੁਰ ਖੀਰੀ ਘਟਨਾ ਦਾ ਕਥਿਤ ਵੀਡੀਓ ਟਵਿੱਟਰ ’ਤੇ ਪੋਸਟ ਕੀਤਾ ਅਤੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਪੀਲੀਭੀਤ ਤੋਂ ਭਾਜਪਾ ਸੰਸਦ ਮੈਂਬਰ ਗਾਂਧੀ ਨੇ ਵੀਡੀਓ ਟਵੀਟ ਕੀਤਾ ਅਤੇ ਕਿਹਾ, ‘ਵੀਡੀਓ ਬਿਲਕੁਲ ਸਪੱਸ਼ਟ ਹੈ। ਪ੍ਰਦਰਸ਼ਨਕਾਰੀਆਂ ਨੂੰ ਕਤਲ ਕਰਕੇ ਚੁੱਪ ਨਹੀਂ ਕਰਵਾਇਆ ਜਾ ਸਕਦਾ। ਨਿਰਦੋਸ਼ ਕਿਸਾਨਾਂ ਦਾ ਖੂਨ ਵਹਾਇਆ ਗਿਆ ਹੈ, ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਹੰਕਾਰ ਅਤੇ ਜਬਰ-ਜ਼ੁਲਮ ਦਾ ਸੁਨੇਹਾ ਹਰ ਕਿਸਾਨ ਦੇ ਦਿਮਾਗ ਵਿਚ ਆਉਣ ਤੋਂ ਪਹਿਲਾਂ ਹੀ ਨਿਆਂ ਦਿੱਤਾ ਜਾਣਾ ਚਾਹੀਦਾ ਹੈ।’ ਉਨ੍ਹਾਂ ਪੋਸਟ ਕੀਤੇ 37 ਸੈਕਿੰਡ ਦੇ ਵੀਡੀਓ ਵਿਚ ਇਕ ਤੇਜ਼ ਰਫ਼ਤਾਰ ਥਾਰ ਜੀਪ ਲੋਕਾਂ ਨੂੰ ਪਿੱਛਿਓਂ ਦਰੜਦੀ ਹੋਈ ਦਿਖਾਈ ਦੇ ਰਹੀ ਹੈ। ਥਾਰ ਦੇ ਪਿੱਛੇ ਇਕ ਕਾਲੇ ਅਤੇ ਦੂਜੇ ਚਿੱਟੇ ਰੰਗ ਦੀਆਂ ਦੋ ਐੱਸ.ਯੂ.ਵੀ. ਆਉਂਦੀਆਂ ਨਜ਼ਰ ਆ ਰਹੀਆਂ ਹਨ। ਵੀਡੀਓ ’ਚ ਲੋਕਾਂ ਨੂੰ ਚੀਕਦਿਆਂ ਤੇ ਰੋਂਦਿਆਂ ਸੁਣਿਆ ਜਾ ਸਕਦਾ ਹੈ।

Share