ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਨੇ ਜਿੱਤਿਆ ‘ਮਿਸ ਵਰਲਡ-2021’ ਦਾ ਖਿਤਾਬ

310
Share

ਲਾਸ ਏਂਜਲਸ, 17 ਮਾਰਚ (ਪੰਜਾਬ ਮੇਲ)- ਪੋਲੈਂਡ ਦੀ ਕੈਰੋਲੀਨਾ ਬਿਲਾਵਸਕਾ ਨੇ ‘ਮਿਸ ਵਰਲਡ’ 2021 ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਦੀ ਮਨਸਾ ਵਾਰਾਨਸੀ ਮੁਕਾਬਲੇ ਵਿਚ 11ਵੇਂ ਸਥਾਨ ’ਤੇ ਰਹੀ। ‘ਮਿਸ ਵਰਲਡ’ ਦਾ 70ਵਾਂ ਐਡੀਸ਼ਨ ਬੁੱਧਵਾਰ ਨੂੰ ਪੋਰਟੋ ਰੀਕੋ ਦੇ ਕੋਕਾ-ਕੋਲਾ ਮਿਊਜ਼ਿਕ ਹਾਲ ’ਚ ਹੋਇਆ। ‘ਮਿਸ ਵਰਲਡ’ ਦੀ ਅਧਿਕਾਰਤ ਵੈੱਬਸਾਈਟ ਅਨੁਸਾਰ ਬਿਲਾਵਸਕਾ ਨੂੰ ਸਾਲ 2020 ਦੀ ਜੇਤੂ ਦਾ ਤਾਜ ਜਮਾਇਕਾ ਦੇ ਟੋਨੀ-ਐਨ ਸਿੰਘ ਨੇ ਪਹਿਨਾਇਆ ਸੀ।

Share