ਪੈਰਿਸ ਦੀ ਸਭ ਤੋਂ ਮਹਿੰਗੀ ਅਤੇ ਖੁਬਸੂਰਤ ਸੜਕ ’ਤੇ ਵਾਪਰੀ ਗੋਲਾਬਾਰੀ ਦੀ ਵਾਰਦਾਤ

910
Share

ਫਰਾਂਸ, 21 ਸਤੰਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ)- ਪੈਰਿਸ ਦੀ ਸਭ ਤੋਂ ਖੁਬਸੂਰਤ ਸੜਕ ਏਵਿਨਿਊ ਛਾਂਝਂੇਏਲੀਜ਼ੇ ਉਪਰ ਇੱਕ ਆਦਮੀ ਨੇ ਚਾਰ ਜਣਿਆਂ ਉਪਰ ਗੋਲੀ ਚਲਾਈ। ਇਹ ਘਟਨਾ ਰਾਤੀ ਚਾਰ ਵਜੇ ਦੇ ਕਰੀਬ ਵਾਪਰੀ ਹੈ। ਚਾਰੇ ਨੌਜੁਆਨ ਗੋਲੀ ਨਾਲ ਮਾਮੂਲੀ ਫੱਟੜ ਹੋ ਗਏ, ਜਿਨ੍ਹਾਂ ਦੀ ਉਮਰ 20 ਕੁ ਸਾਲ ਦੇ ਕਰੀਬ ਹੈ। ਉਸ ਰਾਤ ਉਹ ਇਸ ਮਸ਼ਹੂਰ ਏਵਿਨਿਊ ’ਤੇ ਦੋਸਤਾਂ ਨਾਲ ਘੰੁਮਣ-ਫਿਰਨ ਲਈ ਆਏ ਹੋਏ ਸਨ। ਹੁਣ ਤੱਕ ਪੁਲਿਸ ਨੇ ਸ਼ੱਕ ਤਹਿਤ ਇੱਕ ਰਸ਼ੀਅਨ ਮੂਲ ਦੇ ਆਦਮੀ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਯਾਦ ਰਹੇ ਕਿ ਇਸ ਮਸ਼ਹੂਰ ਸੜਕ ਉਪਰ ਚੌਵੀ ਘੰਟੇ ਭਾਵ ਦਿਨ-ਰਾਤ ਦੇਸ਼ਾਂ-ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ ਤੇ ਹਰ ਵਕਤ ਕਾਰਾਂ, ਬੱਸਾਂ ਵਾਲਿਆਂ ਨਾਲ ਵੀ ਭਰੀ ਰਹਿੰਦੀ ਹੈ।

Share